ਰੋਮਾਨੀਆ ''ਚ ਹਥਿਆਰਾਂ ਦੀ ਫੈਕਟਰੀ ''ਚ ਧਮਾਕਾ, 4 ਲੋਕਾਂ ਦੀ ਮੌਤ

11/19/2021 1:39:52 AM

ਬੁਖਾਰੇਸਟ-ਦੱਖਣੀ ਰੋਮਾਨੀਆ ਦੇ ਇਕ ਛੋਟੇ ਸ਼ਹਿਰ 'ਚ ਹਥਿਆਰਾਂ ਦੀ ਫੈਕਟਰੀ 'ਚ ਵੀਰਵਾਰ ਨੂੰ ਧਮਾਕਾ ਹੋਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਅਮਰੀਕਾ ਦੇ ਸੀਨੀਅਰ ਡਿਪਲੋਮੈਟ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਦੇਉਬਾ ਨਾਲ ਕੀਤੀ ਮੁਲਾਕਾਤ

ਰੋਮਾਨੀਆ ਦੀ ਨੈਸ਼ਨਲ ਪ੍ਰੈੱਸ ਏਜੰਸੀ ਨੇ ਕਿਹਾ ਕਿ ਧਮਾਕਾ ਦੁਪਹਿਰ ਦੇ ਸਮੇਂ ਰਾਜਧਾਨੀ ਬੁਖਾਰੇਸਟ ਤੋਂ ਲਗਭਗ 200 ਕਿਲੋਮੀਟਰ ਦੂਰ ਵੈਲੀਸਯਾ ਕਾਊਂਟੀ ਦੇ ਬਾਬੇਨੀ 'ਚ ਹੋਇਆ। ਏਜੰਸੀ ਨੇ ਕਿਹਾ ਕਿ ਮ੍ਰਿਤਕਾਂ 'ਚ ਤਿੰਨ ਮਰਦ ਅਤੇ ਇਕ ਮਹਿਲਾ ਸ਼ਾਮਲ ਹੈ। ਜ਼ਖਮੀਆਂ ਦੀ ਹਾਲਤ ਦੇ ਬਾਰੇ 'ਚ ਤੁਰੰਤ ਕੋਈ ਜਾਣਕਾਰੀ ਉਪਲੱਬਧ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸਿੰਗਪੁਰ ਦੇ ਸੀਨੀਅਰ ਮੰਤਰੀਆਂ ਨਾਲ ਕੀਤੀ ਮੁਲਾਕਾਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News