ਸੰਤ ਰਾਮਾਨੰਦ ਜੀ ਦੇ 16ਵੇਂ ਸ਼ਹੀਦੀ ਦਿਹਾੜੇ ਨਾਲ ਸਬੰਧਤ ਸਮਾਗਮ 25 ਮਈ ਨੂੰ

Saturday, May 10, 2025 - 06:36 PM (IST)

ਸੰਤ ਰਾਮਾਨੰਦ ਜੀ ਦੇ 16ਵੇਂ ਸ਼ਹੀਦੀ ਦਿਹਾੜੇ ਨਾਲ ਸਬੰਧਤ ਸਮਾਗਮ 25 ਮਈ ਨੂੰ

ਇਟਲੀ/ਅਸਟਰੀਆ (ਦਲਵੀਰ ਸਿੰਘ ਕੈਂਥ)- ਸ਼੍ਰੀ ਗੁਰੂ ਰਵਿਦਾਸ ਸਭਾ, ਵਿਆਨਾ ਪੈਲਜ਼ਗਾਸੇ 17/1, 1150 ਵਿਖੇ 25 ਮਈ ਨੂੰ ਕੌਮ ਦੇ ਅਮਰ ਸ਼ਹੀਦ 108 ਸੰਤ ਰਾਮਾਨੰਦ ਜੀ ਦੇ 16ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ। 25 ਮਈ, 2009 ਨੂੰ ਰਵਿਦਾਸੀਆ ਕੌਮ ਦੀ ਖਾਤਿਰ ਆਪਣੀ ਜਾਨ ਵਾਰ ਕੇ ਸ਼ਹੀਦੀ ਪਾਉਣ ਵਾਲੇ ਅਮਰ ਸ਼ਹੀਦ 108 ਸੰਤ ਰਾਮਾਨੰਦ ਜੀ ਦੀ ਮਹਾਨ ਕੁਰਬਾਨੀ ਕੌਮ ਲਈ ਇੱਕ ਪ੍ਰੇਰਣਾ ਦਾ ਸਰੋਤ ਹੈ, ਜਿਸ ਨੇ ਸੰਸਾਰ ਭਰ ਦੀ ਰਵਿਦਾਸੀਆ ਸੰਗਤ ਨੂੰ ਆਪਣੀ ਇਕਤਾ ਅਤੇ ਹੱਕਾਂ ਲਈ ਜਾਗਰੂਕ ਕੀਤਾ।

PunjabKesari

 ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਅਤੇ ਭਾਰਤ ਜੰਗਬੰਦੀ 'ਤੇ ਸਹਿਮਤ: ਇਸਹਾਕ ਡਾਰ

ਇਸ ਪਵਿਤ੍ਰ ਮੌਕੇ ’ਤੇ ਯੂਰਪ ਭਰ ਦੀ ਸਾਰੀਆਂ ਸੰਗਤਾਂ ਨੂੰ ਸਨਿਮਰ ਅਪੀਲ ਹੈ ਕਿ ਵਧ ਚੜ੍ਹ ਕੇ ਹਾਜ਼ਰੀ ਭਰਨ, ਸੰਤ ਰਾਮਾਨੰਦ ਜੀ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਆਪਣੇ ਧਾਰਮਿਕ ਇਕੱਠ ਨੂੰ ਮਜ਼ਬੂਤ ਕਰਨ ਲਈ ਪਹੁੰਚਣ। ਸਮਾਗਮ ਦੌਰਾਨ ਕੀਰਤਨ, ਕਥਾ ਅਤੇ ਸੰਤ ਬਾਣੀ ਰਾਹੀਂ ਸੰਤ ਰਾਮਾਨੰਦ ਜੀ ਦੇ ਜੀਵਨ ਤੇ ਉਪਦੇਸ਼ਾਂ ਦੀ ਵੀਚਾਰ ਚਰਚਾ ਕੀਤੀ ਜਾਵੇਗੀ। ਪ੍ਰੈੱਸ ਨੂੰ ਇਹ ਜਾਣਕਾਰੀ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਸਭਾ ਵਿਆਨਾ ਨੇ ਦਿੰਦਿਆਂ ਕਿਹਾ ਕਿ ਇਹ ਸਮਾਗਮ ਨਾ ਸਿਰਫ਼ ਇੱਕ ਧਾਰਮਿਕ ਇਕੱਠ ਹੈ, ਸਗੋਂ ਕੌਮੀ ਜਾਗਰੂਕਤਾ ਅਤੇ ਏਕਤਾ ਦਾ ਪ੍ਰਤੀਕ ਵੀ ਹੈ। ਸਭ ਸੰਗਤ ਇਸ ਵਿਸ਼ੇਸ਼ ਸਮਾਗਮ ਵਿੱਚ ਆਪਣੇ ਪਰਿਵਾਰ ਸਮੇਤ ਹਾਜ਼ਰੀ ਭਰਕੇ ਸੰਤਾਂ ਦੇ ਮਿਸ਼ਨ ਨਾਲ ਜੁੜਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News