ਰਮਜ਼ਾਨ ਮੌਕੇ ਨਿਊਜਰਸੀ ''ਚ ਸਮਾਗਮ ਆਯੋਜਿਤ (ਤਸਵੀਰਾਂ)

Wednesday, Mar 12, 2025 - 12:00 PM (IST)

ਰਮਜ਼ਾਨ ਮੌਕੇ ਨਿਊਜਰਸੀ ''ਚ ਸਮਾਗਮ ਆਯੋਜਿਤ (ਤਸਵੀਰਾਂ)

ਨਿਊਜਰਸੀ (ਰਾਜ ਗੋਗਨਾ)- ਰਮਜ਼ਾਨ ਦੇ ਇਸ ਪਵਿੱਤਰ ਤਿਉਹਾਰ ਦੇ ਸੰਬੰਧ ਵਿੱਚ Ahmadiyya Muslim Community ਵੱਲੋਂ ਨਿਊ ਜਰਸੀ ਵਿੱਚ ਇੱਕ ਸਮਾਗਮ ਕਰਵਾਇਆ ਗਿਆ, ਜਿੱਥੇ ਸਾਰੇ ਧਰਮਾਂ ਦੇ ਨੁਮਾਇੰਦਿਆਂ ਨੇ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਰਮਜ਼ਾਨ ਦੇ ਤਿਉਹਾਰ 'ਤੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ। ਇਸ ਮੌਕੇ ਬਰਲਿੰਗਟਨ ਟਾਊਨਸਿੱਪ ਦੇ ਮੇਅਰ ਪੈਟੀ ਗਰੀਨ, ਨੌਜਵਾਨ ਸਿੱਖ ਪ੍ਰਚਾਰਕ ਭਾਈ ਗੁਰਕਪ੍ਰੀਤ ਸਿੰਘ ਗੰਡਾ ਸਿੰਘ ਵਾਲਾ, ਬਲਬੀਰ ਸਿੰਘ ਸਟੇਟ ਅੰਸੈਬਲੀਮੈਨ , ਡਾ ਰਵਾਹੁਦੀਨ ਨਸੀਮ , ਡਾ. ਟਿਫਨੀ ਵਰਥੀ ਡਿਪਟੀ ਮੇਅਰ ਅਤੇ ਸੈਨੇਟਰ ਕੌਰੀ ਬੌਕਰ ਆਦਿ ਨੇ ਰਮਜ਼ਾਨ ਦੇ ਮਹੀਨੇ ਦੀ ਮਹੱਤਤਾ ਤੇ ਬੋਲਦਿਆਂ ਕਿਹਾ ਕਿ “ਸਾਨੂੰ ਮਿਲ ਕੇ ਸੰਗਠਿਤ ਹੋਣਾ ਚਾਹੀਦਾ ਹੈ ਅਤੇ ਹਰ ਧਰਮ ਨੂੰ ਮਾਣ ਦੇਣਾ ਚਾਹੀਦਾ ਹੈ।''

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-Trump ਨੇ ਖਰੀਦੀ ਲਾਲ ਰੰਗ ਦੀ ਟੇਸਲਾ, Musk ਪ੍ਰਤੀ ਦਿਖਾਇਆ ਸਮਰਥਨ

PunjabKesari

ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਨਿਰਮਲ ਸੰਪਰਦਾਇ ਦੇ ਨੌਜਵਾਨ ਪ੍ਰਚਾਰਕ ਭਾਈ ਗੁਰਇੱਕਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਨੇ ਕਿਹਾ,''ਸਾਰੇ ਧਰਮ ਇਕ ਰਾਹ ਹਨ, ਜੋ ਵੱਖ-ਵੱਖ ਹੋ ਸਕਦੇ ਹਨ, ਪਰ ਉਨ੍ਹਾਂ ਦੀ ਮੰਜ਼ਿਲ ਇੱਕੋ ਹੈ। ਜਿਵੇਂ ਨਦੀਆਂ ਵੱਖ-ਵੱਖ ਦਿਸ਼ਾਵਾਂ ਤੋਂ ਵਗਦੀਆਂ ਹਨ ਪਰ ਅਖ਼ੀਰ ਵਿੱਚ ਸਮੁੰਦਰ ਵਿੱਚ ਮਿਲਦੀਆਂ ਹਨ, ਠੀਕ ਉਵੇਂ ਹੀ ਧਰਮ ਵੱਖ-ਵੱਖ ਹੋ ਸਕਦੇ ਹਨ, ਪਰ ਉਹ ਸਭ ਇੱਕੋ ਪਰਮਾਤਮਾ ਦੀ ਤਰਫ ਲੈ ਕੇ ਜਾਂਦੇ ਹਨ। ਸੱਚਾ ਧਰਮ ਉਹ ਹੈ ਜੋ ਇਨਸਾਨ ਨੂੰ ਪਿਆਰ, ਦਇਆ ਤੇ ਨਿਰਭਰਤਾ ਦੀ ਸਿੱਖਿਆ ਦੇਵੇ, ਨਾ ਕਿ ਵੰਡਾਵੇ।ਇਸ ਸਮੇਂ ਉਨ੍ਹਾਂ ਨੇ ਸਮੁੱਚੇ ਮੁਸਲਮਾਨ ਭਾਈਚਾਰੇ ਨੂੰ ਰਮਜ਼ਾਨ ਦੇ ਤਿਉਹਾਰ ਦੀਆਂ ਮੁਬਾਰਕਾਂ ਵੀ ਦਿੱਤੀਆਂ। ਇਸ ਸਮੇ ਉਨ੍ਹਾਂ ਨਾਲ ਸਿੱਖ ਆਗੂ ਸ੍ਰ ਰਾਜਭਿੰਦਰ ਸਿੰਘ ਬਦੇਸਾ, ਸਮਾਜ ਸੇਵੀ ਸ੍ਰ ਗੁਰਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਅਤੇ ਸ੍ਰ ਮਨਜੀਤ ਸਿੰਘ ਗਿੱਲ ਅਤੇ ਅਬਦੁੱਲ ਮਜੀਬ ਅਤੇ ਰਹੀਦ ਸਈਅਦ ਆਦਿ ਵੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News