ਬ੍ਰਿਸਬੇਨ ''ਚ ਵਿਸਾਖੀ ''ਤੇ ਡਾ. ਅੰਬੇਡਕਰ ਨੂੰ ਸਮਰਪਿਤ ਸਮਾਗਮ ਆਯੋਜਿਤ
Monday, Apr 14, 2025 - 11:25 AM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਬੋਲਡ ਬਿਊਟੀਜ਼ ਕੁਈਨਜ਼ਲੈਡ ਵੱਲੋਂ ਵਿਸਾਖੀ ਦੇ ਤਿਉਹਾਰ ਨੂੰ ਰਵਾਇਤੀ ਢੰਗ ਅਤੇ ਭਰਪੂਰ ਉਤਸ਼ਾਹ ਨਾਲ ਸਪਰਿੰਗਫੀਲਡ ਦੇ ਰੋਬੈਲ ਡੋਮੇਨ ਵਿਖੇ ਮਨਾਇਆ ਗਿਆ। ਸੰਸਥਾ ਦਾ ਇਹ ਪਹਿਲਾ ਸਮਾਗਮ ਸੀ, ਜਿਸਦਾ ਆਯੋਜਨ ਸੰਸਥਾਪਕ ਰੀਤੂ ਅਹੀਰ ਅਤੇ ਮੋਨਾ ਸਿੰਘ ਵੱਲੋ ਬਹੁਤ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ 'ਚ ਸਮਾਜਿਕ ਨਾਇਕ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਮਨਾਉਂਦੇ ਹੋਏ ਕੇਕ ਕੱਟ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ-UK ਦੇ PM ਸਟਾਰਮਰ ਨੇ ਵਿਸਾਖੀ ਦੀ ਦਿੱਤੀ ਵਧਾਈ, ਬ੍ਰਿਟਿਸ਼ ਸਿੱਖਾਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ
ਰੀਤੂ ਅਹਿਰ ਨੇ ਕਿਹਾ, “ਡਾ. ਅੰਬੇਡਕਰ ਨੇ ਮਹਿਲਾਵਾਂ ਦੇ ਹੱਕਾਂ ਲਈ ਜੋ ਲੜਾਈ ਲੜੀ, ਉਹ ਅਮਰ ਰਹੇਗੀ। ਉਨ੍ਹਾਂ ਦੇ ਵਿਜ਼ਨ ਨੂੰ ਅੱਗੇ ਵਧਾਉਣ ਲਈ ਹੀ ਇਹ ਪਲੇਟਫਾਰਮ ਬਣਾਇਆ ਗਿਆ ਹੈ, ਤਾਂ ਜੋ ਮਹਿਲਾਵਾਂ ਆਪਣੇ ਸੁਪਨੇ ਸਾਕਾਰ ਕਰ ਸਕਣ।” ਕੇਕ ਸੈਰੇਮਨੀ ਨੂੰ ਵਿਸ਼ੇਸ਼ ਬਣਾਉਣ ਵਿੱਚ ਕੁਲਦੀਪ ਕੌਰ ਨੇ ਅਹਿਮ ਭੂਮਿਕਾ ਨਿਭਾਈ। ਹਰਿਆਣਵੀ ਐਸੋਸੀਏਸ਼ਨ ਦੀ ਨੀਤੂ ਸੁਹਾਗ ਨੇ ਡਾ. ਅੰਬੇਡਕਰ ਨੂੰ ਸਮਾਜਿਕ ਨਾਇਕ ਦੇ ਤੌਰ ’ਤੇ ਯਾਦ ਕਰਦਿਆਂ ਉਨ੍ਹਾਂ ਵੱਲੋਂ ਮਹਿਲਾਵਾਂ ਲਈ ਕੀਤੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਰੰਗਾਰੰਗ ਸਮਾਗਮ ਨੂੰ ਸਫਲ ਬਣਾਉਣ ਵਿੱਚ ਜਗਰੂਪ ਬਟਰ ਵੱਲੋ ਮਹੱਤਵਪੂਰਨ ਭੂਮਿਕਾ ਨਿਭਾਈ।ਵੀਰਾਂਸ਼ੂ ਸਿੰਘ ਅਤੇ ਡਾਇਸ਼ਾ ਸਿੰਘ ਵਲੋਂ ਪੇਸ਼ ਕੀਤਾ ਗਏ ਭੰਗੜੇ ਨੇ ਸਭ ਦਾ ਦਿਲ ਜਿੱਤ ਲਿਆ। ਇਸ ਮੌਕੇ ਰਵਾਇਤੀ ਪਹਿਰਾਵੇ ਅਤੇ ਗਿੱਧੇ- ਭੰਗੜੇ ਨੇ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।