ਸਿਡਨੀ ਏਅਰਪੋਰਟ ’ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਰਨਵੇਅ ’ਤੇ ਲੱਗੀ ਅੱਗ
Friday, Nov 08, 2024 - 12:03 PM (IST)
ਸਿਡਨੀ (ਏਜੰਸੀ)- ਆਸਟ੍ਰੇਲੀਆ ਦੇ ਸਿਡਨੀ ਤੋਂ ਉਡਾਣ ਭਰਨ ਵਾਲੇ ਇਕ ਯਾਤਰੀ ਜਹਾਜ਼ ਦੇ ਇੰਜਣ ’ਚ ਸ਼ੁੱਕਰਵਾਰ ਨੂੰ ਖਰਾਬੀ ਆਉਣ ਕਾਰਨ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਨ ਤੋਂ ਪਹਿਲਾਂ ਜਹਾਜ਼ ਨੂੰ ਕਈ ਚੱਕਰ ਲਾਉਣੇ ਪਏ। ਕੈਂਟਾਸ ਏਅਰਲਾਈਨ ਨੇ ਇਹ ਜਾਣਕਾਰੀ ਦਿੱਤੀ। ਸਿਡਨੀ ਏਅਰਪੋਰਟ ਨੇ ਇਕ ਬਿਆਨ ’ਚ ਕਿਹਾ ਕਿ ਉਸੇ ਸਮੇਂ ਰਨਵੇਅ ਦੇ ਇਕ ਪਾਸੇ ਮੌਜੂਦ ਘਾਹ ਨੂੰ ਅੱਗ ਲੱਗ ਗਈ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਵਾਂ ਘਟਨਾਵਾਂ ਦਾ ਆਪਸ ’ਚ ਕੋਈ ਸਬੰਧ ਹੈ ਜਾਂ ਨਹੀਂ। ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਪਰ ਉਡਾਣਾਂ ’ਚ ਦੇਰੀ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਡੋਨਾਲਡ ਟਰੰਪ ਦੀ ਜਿੱਤ ਨਾਲ ਕਿਸ ਵਿਸ਼ਵ ਨੇਤਾ ਦਾ ਵਧੇਗਾ ‘ਦਬਦਬਾ’ ਤਾਂ ਕਿਸ ਲਈ ‘ਖਤਰਾ’
ਕੈਂਟਾਸ ਏਅਰਲਾਈਨ ਨੇ ਇਹ ਨਹੀਂ ਦੱਸਿਆ ਕਿ ਬ੍ਰਿਸਬੇਨ ਜਾ ਰਹੇ ਟਵਿਨ ਜੈੱਟ ਬੋਇੰਗ 737-800 ’ਚ ਜਦੋਂ ਜ਼ੋਰਦਾਰ ਧਮਾਕੇ ਦੇ ਨਾਲ ਇੰਜਣ ਫੇਲ ਹੋ ਗਿਆ ਤਾਂ ਉਸ ਸਮੇਂ ਜਹਾਜ਼ ’ਚ ਕਿੰਨੇ ਲੋਕ ਸਵਾਰ ਸਨ। ਘਟਨਾ ’ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।ਕੈਂਟਾਸ ਦੇ ਮੁੱਖ ਪਾਇਲਟ ਕੈਪਟਨ ਰਿਚਰਡ ਟੋਬੀਆਨੋ ਨੇ ਇੱਕ ਬਿਆਨ ਵਿੱਚ ਕਿਹਾ: “ਅਸੀਂ ਸਮਝਦੇ ਹਾਂ ਕਿ ਇਹ ਗਾਹਕਾਂ ਲਈ ਇੱਕ ਪਰੇਸ਼ਾਨ ਕਰਨ ਵਾਲਾ ਅਨੁਭਵ ਰਿਹਾ ਹੋਵੇਗਾ ਅਤੇ ਅਸੀਂ ਸਹਾਇਤਾ ਪ੍ਰਦਾਨ ਕਰਨ ਲਈ ਅੱਜ ਦੁਪਹਿਰ ਸਾਰੇ ਗਾਹਕਾਂ ਨਾਲ ਸੰਪਰਕ ਕਰਾਂਗੇ। ਅਸੀਂ ਇੰਜਣ ਦੀ ਸਮੱਸਿਆ ਦੇ ਕਾਰਨਾਂ ਦੀ ਵੀ ਜਾਂਚ ਕਰਾਂਗੇ।
ਇਹ ਵੀ ਪੜ੍ਹੋ: ਟਰੱਕ 'ਚੋਂ ਮਿਲੀਆਂ 11 ਲੋਕਾਂ ਦੀਆਂ ਲਾਸ਼ਾਂ, ਫੈਲੀ ਸਨਸਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8