ਆਸਟ੍ਰੇਲੀਆ 'ਚ ਤੂਫਾਨ ਦਾ ਕਹਿਰ, ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ਲਈ ਐਮਰਜੈਂਸੀ ਹੜ੍ਹ ਅਲਰਟ ਜਾਰੀ

12/17/2023 12:35:58 PM

ਸਿਡਨੀ (ਏਜੰਸੀ): ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ ਵਿਚ ਤੂਫਾਨ 'ਜੈਸਪਰ' ਦਾ ਕਹਿਰ ਜਾਰੀ ਹੈ। ਇਸ ਦੌਰਾਨ ਖੰਡੀ ਚੱਕਰਵਾਤੀ ਤੂਫ਼ਾਨ ਜੈਸਪਰ ਦੇ ਮੱਦੇਨਜ਼ਰ ਭਾਰੀ ਬਾਰਸ਼ ਦੇ ਨਤੀਜੇ ਵਜੋਂ ਐਤਵਾਰ ਨੂੰ ਆਸਟ੍ਰੇਲੀਆ ਦੇ ਉੱਤਰ-ਪੂਰਬੀ ਰਾਜ ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ਲਈ ਐਮਰਜੈਂਸੀ ਹੜ੍ਹ ਅਲਰਟ ਜਾਰੀ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਲੀਬੀਆ ਦੇ ਸਮੁੰਦਰ ਤੱਟ 'ਤੇ ਵੱਡਾ ਹਾਦਸਾ, ਔਰਤਾਂ-ਬੱਚਿਆਂ ਸਮੇਤ 61 ਪ੍ਰਵਾਸੀਆਂ ਦੀ ਮੌਤ

ਮੌਸਮ ਵਿਗਿਆਨ ਬਿਊਰੋ ਅਨੁਸਾਰ ਬੈਰਨ ਨਦੀ, ਡੈਨਟਰੀ ਨਦੀ, ਹਰਬਰਟ ਨਦੀ, ਜੌਹਨਸਟੋਨ ਨਦੀ, ਮਲਗ੍ਰੇਵ ਨਦੀ ਅਤੇ ਤੁਲੀ ਤੇ ਮਰੇ ਨਦੀਆਂ ਲਈ ਪ੍ਰਮੁੱਖ ਹੜ੍ਹ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ। ਸਥਾਨਕ ਅਖ਼ਬਾਰ ਦੀ ਰਿਪੋਰਟ ਮੁਤਾਬਕ ਲੇਕ ਪਲਾਸਿਡ 'ਤੇ ਬੈਰਨ ਨਦੀ ਇਸ ਸਮੇਂ 13.34 ਮੀਟਰ ਉਚਾਈ 'ਤੇ ਸੀ।ਰਿਪੋਰਟ ਵਿਚ ਕਿਹਾ ਗਿਆ ਕਿ ਐਥਰਟਨ ਟੇਬਲਲੈਂਡਜ਼ ਤੋਂ ਤੱਟ ਵੱਲ ਵਧੇਰੇ ਪਾਣੀ ਵਹਿ ਰਿਹਾ ਸੀ ਅਤੇ ਨਦੀ ਦੇ ਹੋਰ ਵਧਣ ਦੀ ਉਮੀਦ ਸੀ। ਕੁਈਨਜ਼ਲੈਂਡ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਨੇ ਵਸਨੀਕਾਂ ਨੂੰ ਉੱਚੀ ਜ਼ਮੀਨ 'ਤੇ ਜਾਣ ਦੀ ਅਪੀਲ ਕੀਤੀ ਜਾਂ ਇਮਾਰਤਾਂ ਦੀਆਂ ਉਪਰਲੀਆਂ ਮੰਜ਼ਿਲਾਂ 'ਤੇ ਜਾਣ ਲਈ ਕਿਹਾ ਗਿਆ ਹੈ।  ਗਰਮ ਚੱਕਰਵਾਤੀ ਤੂਫ਼ਾਨ ਜੈਸਪਰ ਨੇ ਬੁੱਧਵਾਰ ਦੇਰ ਰਾਤ ਉੱਤਰੀ ਕੁਈਨਜ਼ਲੈਂਡ ਵਿੱਚ ਲੈਂਡਫਾਲ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


 


Vandana

Content Editor

Related News