ਕੀ ਤੁਸੀਂ ਜਾਣਦੇ ਹੋ ਕਿ ਘਰਾਂ ''ਚ ਵਰਤੀਆਂ ਜਾਂਦੀਆਂ ਇਨ੍ਹਾਂ ਚੀਜ਼ਾਂ ਦੀ ਖੋਜ ਕਿਸਨੇ ਅਤੇ ਕਦੋਂ ਕੀਤੀ?

Wednesday, Oct 28, 2020 - 06:23 PM (IST)

ਕੀ ਤੁਸੀਂ ਜਾਣਦੇ ਹੋ ਕਿ ਘਰਾਂ ''ਚ ਵਰਤੀਆਂ ਜਾਂਦੀਆਂ ਇਨ੍ਹਾਂ ਚੀਜ਼ਾਂ ਦੀ ਖੋਜ ਕਿਸਨੇ ਅਤੇ ਕਦੋਂ ਕੀਤੀ?

ਅਜੌਕੇ ਸਮੇਂ ’ਚ ਸਾਡੇ ਸਾਰਿਆਂ ਕੋਲ ਵੱਖ-ਵੱਖ ਤਰ੍ਹਾਂ ਦੀਆਂ ਇਲੈਕਟ੍ਰਾਨਿਕ ਚੀਜ਼ਾਂ ਹਨ। ਇਨ੍ਹਾਂ ਸਭ ਦੀ ਖੋਜ ਕਿਸ ਨੇ ਕੀਤੀ ਅਤੇ ਕਦੋ ਕੀਤੀ, ਦੇ ਬਾਰੇ ਕੋਈ-ਕੋਈ ਵਿਅਕਤੀ ਜਾਣਦਾ ਹੋਵੇਗਾ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਇਲੈਕਟ੍ਰਾਨਿਕ ਚੀਜ਼ਾਂ, ਜਿਨ੍ਹਾਂ ਦੀ ਤੁਸੀਂ ਰੋਜ਼ਾਨਾ ਵਰਤੋਂ ਕਰਦੇ ਹੋ, ਦੀ ਖੋਜ ਬਾਰੇ ਦੱਸਣ ਜਾ ਰਹੇ ਹਾਂ...

ਟੀ.ਵੀ.     
ਮਕੈਨਿਕਲ ਟੀ.ਵੀ. ਦੀ ਖੋਜ 1925 ਵਿੱਚ ਜਾਨ ਲਾੱਗੀ ਬੇਯਰਡ ( John Logie Baird ) ਨੇ ਕੀਤੀ ਸੀ। ਜਾਨ ਨੇ ਇਸ ਦਾ ਨਾਂ ਦਾ ਟੈਲੀਵਿਜ਼ਰ ਰੱਖਿਆ ਸੀ। ਇਸ ਵਿੱਚ ਉਸਨੇ ਕਠਪੁਤਲੀ ਦੀ ਛਵੀ ਨੂੰ ਪੇਸ਼ ਕੀਤਾ ਸੀ। ਇਸ ਤੋਂ ਬਾਅਦ 1927 ਵਿੱਚ ਪਹਿਲਾ ਇਲੈਕਟ੍ਰਾਨਿਕ ਟੀ.ਵੀ. ਬਣਿਆ ਸੀ। ਜਿਸ ਨੂੰ ਫਿਲੋ ਫਾਰਂਸਵਰਥ (Philo Farnsworth) ਨੇ ਅੰਜਾਮ  ਦਿੱਤਾ ਸੀ। ਉਸ ਵੇਲੇ ਫਿਲੋ ਦੀ ਉਮਰ 21 ਸਾਲ ਸੀ।

PunjabKesari
 
ਟੈਲੀਫੋਨ
ਅੱਜ ਦੇ ਸਮੇਂ ਕਿਸੇ ਨਾਲ ਕੋਈ ਵੀ ਗੱਲ ਕਰਨ ਲਈ ਮੋਬਾਇਲ ਫੋਨ ਦੀ ਵਰਤੋਂ ਜਾਂਦੀ ਹੈ, ਜੋ ਵਾਇਰਲੈਸ ਟੈਲੀਫੋਨ ਦਾ ਹੀ ਇੱਕ ਰੂਪ ਹੈ। ਟੈਲੀਫੋਨ ਦੀ ਖੋਜ 2 ਜੂਨ, 1875 ਨੂੰ ਅਲੈਗਜ਼ੇਡਰ ਗ੍ਰਾਹਮ ਬੈਲ (Alexander Graham Bell ) ਨੇ ਕੀਤੀ ਸੀ। ਇਹ ਪਹਿਲੀ ਵਾਰ 10 ਮਈ, 1876 ਨੂੰ ਬੋਸਟਨ ’ਚ ਪੇਸ਼ ਕੀਤਾ ਗਿਆ ਸੀ।

ਪੜ੍ਹੋ ਇਹ ਵੀ ਖਬਰ - 18 ਸਾਲ ਦੀ ਉਮਰ ''ਚ ਕੁੜੀ ਦਾ ਵਿਆਹ ਕਰਨਾ ਕੀ ਸਹੀ ਹੈ ਜਾਂ ਨਹੀਂ? (ਵੀਡੀਓ)

PunjabKesari
 
ਕੰਪਿਊਟਰ
ਕੰਪਿਊਟਰ ਦੀ ਖੋਜ 1822 ਵਿੱਚ ਚਾਰਲਸ ਬਾਬੇਜ (Charles Babbage) ਵਲੋਂ ਕੀਤੀ ਗਈ ਸੀ। ਇਸ ਤੋ ਬਾਅਦ 1837 ਵਿੱਚ ਪਹਿਲੇ ਜਰਨਲ ਮਕੈਨਿਕਲ ਕੰਪਿਊਟਰ ਦੀ ਖੋਜ ਹੋਈ ਸੀ, ਜਿਸ ਦਾ ਨਾਂ ਐਨਾਲੈਟਿਕਲ ਇੰਜ਼ਨ ( Analytical Engine) ਰੱਖਿਆ ਗਿਆ ਸੀ।

ਪੜ੍ਹੋ ਇਹ ਵੀ ਖਬਰ - ਦੂਸਰਿਆਂ ਨੂੰ ਚੰਗਾ ਲੱਗਣ ਲਈ ਜ਼ਰੂਰ ਅਪਣਾਓ ਇਹ ਆਦਤਾਂ, ਹਰ ਪਾਸੇ ਹੋਵੇਗੀ ਵਾਹ-ਵਾਹ 

PunjabKesari
 
ਬੱਲਬ
ਘਰਾਂ ਵਿੱਚ ਰੋਸ਼ਨੀ ਕਰਨ ਵਾਲੇ ਬੱਲਬ ਦੀ ਖੋਜ 1879 ਵਿੱਚ ਥਾੱਮਸ ਏਡੀਸਨ ( Thomas Alva Edison ) ਵਲੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 1000 ਤੋਂ ਜ਼ਿਆਦਾ ਛੋਟੇ-ਵੱਡੇ ਬਿਜਲਈ ਉਪਕਰਨਾਂ ਦੀ ਖੋਜ ਵੀ ਕੀਤੀ, ਜੋ ਅੱਜ ਵੀ ਬਾਜ਼ਾਰ 'ਚ ਸਸਤੇ ਭਾਅ ਮਿਲ ਰਹੇ ਹਨ। ਏਡੀਸਨ ਨੇ ਆਪਣੀ ਜ਼ਿੰਦਗੀ ਵਿੱਚ ਲਗਾਤਾਰ 65 ਸਾਲ ਤੱਕ ਖੋਜ ਕੀਤੀ ਸੀ। ਅਮਰੀਕਾ ਵਿੱਚ ਉਨ੍ਹਾਂ ਦੇ ਨਾਂ 'ਤੇ 1093 ਚੀਜਾਂ ਦੀ ਖੋਜ ਦਾ ਪੇਟੇਂਟ ਹੈ।

ਪੜ੍ਹੋ ਇਹ ਵੀ ਖਬਰ - ਖ਼ੁਸ਼ਖ਼ਬਰੀ : ਕੈਨੇਡਾ ਦੇ ਅਟਲਾਂਟਿਕ ਸੂਬਿਆਂ ‘ਚ ਪੜ੍ਹਾਈ ਤੋਂ ਬਾਅਦ PR ਲਈ ਨਹੀਂ ਤਜਰਬੇ ਦੀ ਲੋੜ

PunjabKesari
 
ਘੜੀ
ਸਮਾਂ ਵੇਖਣ ਲਈ ਵਰਤੀ ਜਾਣ ਵਾਲੀ ਸੂਈ ਵਾਲੀ ਘੜੀ ਦੀ ਖੋਜ 1577 ਵਿੱਚ ਸਵਿਟਜ਼ਰਲੈਂਡ ਦੇ ਜਾੱਸ ਬਰਗੀ ਵਲੋਂ ਕੀਤੀ ਗਈ ਸੀ। ਇਸ ਤੋਂ ਪਹਿਲਾ ਸੂਰਜ ਦੀ ਰੋਸ਼ਨੀ ਅਤੇ ਪਾਣੀ ਦੇ ਉਤਰਾ-ਚੜ੍ਹਾਅ ਨਾਲ ਸਮੇਂ ਦਾ ਪਤਾ ਲਾਇਆ ਜਾਂਦਾ ਸੀ। ਫਿਰ 996 ਵਿੱਚ ਪੋਪ ਸਿਲਵੇਸਟਰ ਦੂਸਰੇ ਨੇ ਪਹਿਲੀ ਘੜੀ ਦੀ ਖੋਜ ਕੀਤੀ ਸੀ। ਇਸ ਤੋਂ ਬਾਅਦ 1288 ਵਿੱਚ ਇੰਗਲੈਂਡ ਦੇ ਵੈਸਟਮਿਨਸਟਰ ਦੇ ਘੰਟਾਘਰ ਵਿੱਚ ਘੜੀਆਂ ਲਾਈਆਂ ਗਈਆਂ ਪਰ ਇਹ ਘੜੀਆਂ ਅੱਜ ਦੀ ਤਰ੍ਹਾਂ ਪੂਰੀਆਂ ਸੂਈਆਂ ਵਾਲੀਆਂ ਨਹੀਂ ਸਨ।

ਪੜ੍ਹੋ ਇਹ ਵੀ ਖਬਰ - 40 ਦਿਨਾਂ ਦੀ ਇਸ ਪੂਜਾ ਨਾਲ ਬਣੇਗਾ ਹਰੇਕ ਵਿਗੜਿਆ ਕੰਮ, ਘਰ ’ਚ ਆਵੇਗਾ ਧਨ

PunjabKesari


author

rajwinder kaur

Content Editor

Related News