ਚੀਨੀ ਬੇੜੇ ''ਚ ਕਾਰਬਨ ਡਾਈਆਕਸਾਈਡ ਰਿਸਣ ਕਾਰਨ 8 ਹਲਾਕ
Saturday, May 25, 2019 - 07:23 PM (IST)

ਬੀਜਿੰਗ— ਪੂਰਬੀ ਚੀਨ ਦੀ ਇਕ ਬੰਦਰਗਾਹ 'ਤੇ ਮਾਲ ਢੋਹਣ ਵਾਲੇ ਬੇੜੇ 'ਤੇ ਸ਼ਨੀਵਾਰ ਨੂੰ ਕਾਰਬਨ ਡਾਈਆਕਸਾਈਡ ਦੇ ਰਿਸਣ ਕਾਰਨ ਘੱਟ ਤੋਂ ਘੱਟ 8 ਵਿਅਕਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸ਼ਾਮ ਚਾਰ ਵਜੇ ਸ਼ਾਂਗਡੋਂਗ ਸੂਬੇ ਦੇ ਰੋਂਗਚੇਂਗ ਸ਼ਹਿਰ ਸਥਿਤ ਲੋਂਗਯਾਨ ਬੰਦਰਗਾਹ 'ਤੇ ਹੋਈ। ਚੀਨ ਦੀ ਸਰਕਾਰੀ 'ਚਾਈਨਾ ਡੇਲੀ' ਨੇ ਕਿਹਾ ਕਿ ਰਿਸਾਵ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।