ਕੋਵਿਡ-19 ਦੇ ਖਤਰੇ ਕਾਰਨ ਸੈਲਾਨੀਆਂ ਲਈ ਚੋਣਵੇਂ ਸਥਲਾਂ ਨੂੰ ਖੋਲ੍ਹੇਗਾ ਮਿਸਰ

06/12/2020 6:05:23 PM

ਕਾਹਿਰਾ (ਭਾਸ਼ਾ): ਮਿਸਰ 1 ਜੁਲਾਈ ਤੋਂ ਉਹਨਾਂ ਚੋਣਵੇਂ ਸੈਲਾਨੀ ਸਥਲਾਂ ਨੂੰ ਅੰਤਰਰਾਸ਼ਟਰੀ ਸੈਲਾਨੀਆਂ ਲਈ ਮੁੜ ਖੋਲ੍ਹੇਗਾ, ਜੋ ਕੋਰੋਨਾਵਾਇਰਸ ਇਨਫੈਕਸ਼ਨ ਤੋਂ ਘੱਟ ਪ੍ਰਭਾਵਿਤ ਹਨ। ਮਿਸਰ ਦੀ ਕੈਬਨਿਟ ਨੇ ਵੀਰਵਾਰ ਨੂੰ ਇਹ ਫੈਸਲਾ ਕੀਤਾ। ਸਰਕਾਰ ਨੂੰ ਆਸ ਹੈ ਕਿ ਲੋਕਪ੍ਰਿਅ ਪਰ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਸਥਿਤ ਇਹਨਾਂ ਸੈਲਾਨੀ ਸਥਲਾਂ ਵਿਚ ਲੋੜੀਂਦੀ ਗਿਣਤੀ ਵਿਚ ਸੈਲਾਨੀ ਆਉਣਗੇ। 

ਜਿਹੜੇ ਸੈਲਾਨੀ ਸਥਲਾਂ ਨੂੰ ਮੁੜ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ ਉਹਨਾਂ ਵਿਚ ਸਿਨਾਈ ਪ੍ਰਾਇਦੀਪ ਦਾ ਦੱਖਣੀ ਹਿੱਸਾ, ਹਰਘਾਦਾ ਅਤੇ ਮਰਸਾ ਆਲਮ ਵਿਚ ਲਾਲ ਸਾਗਰ ਰਿਜੋਰਟ ਖੇਤਰ ਸ਼ਾਮਲ ਹਨ। ਸਰਕਾਰ ਨੇ ਅਜਿਹੇ ਸਮੇਂ ਵਿਚ ਇਹ ਫੈਸਲਾ ਲਿਆ ਹੈ ਜਦੋਂ ਦੇਸ਼ ਦੀ ਰਾਜਧਾਨੀ ਕਾਹਿਰਾ ਸਮੇਤ ਵੱਡੇ ਸ਼ਹਿਰਾਂ ਵਿਚ ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਲੋਕਾਂ ਦਾਕਹਿਣਾ ਹੈ ਕਿ ਪੀੜਤ ਲੋਕਾਂ ਨੂੰ ਹਸਪਤਾਲ ਵਿਚ ਬਿਸਤਰ ਨਹੀਂ ਮਿਲ ਪਾ ਰਹੇ ਹਨ। 

ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ਼ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 39,000 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਹਨਾਂ ਵਿਚੋਂ 1,377 ਦੀ ਮੌਤ ਹੋ ਚੁੱਕੀ ਹੈ। ਕੈਬਨਿਟ ਦੇ ਬੁਲਾਰੇ ਨਾਦੇਰ ਸਾਦ ਨੇ ਦੱਸਿਆ ਕਿ ਭਾਵੇਂਕਿ ਕਾਹਿਰਾ ਹਵਾਈ ਅੱਡਾ ਅੰਤਰਰਾਸ਼ਟਰੀ ਵਪਾਰਕ ਉਡਾਣਾਂ ਲਈ ਫਿਲਹਾਲ ਬੰਦ ਰਹੇਗਾ ਅਤੇ ਜਨਤਕ ਹਵਾਬਾਜ਼ੀ ਅਤੇ ਸਮੁੰਦਰ ਤੱਟ ਵੀ ਜੂਨ ਦੇ ਅਖੀਰ ਤੱਕ ਲੋਕਾਂ ਦੇ ਲਈ ਬੰਦ ਰਹਿਣਗੇ। ਇਨਫੈਕਸ਼ਨ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਬਾਵਜੂਦ ਮਿਸਰ ਨੇ ਕਰਫਿਊ ਦੇ ਕਈ ਘੰਟਿਆਂ ਵਿਚ ਕਟੌਤੀ ਕੀਤੀ ਹੈ। ਐਤਵਾਰ ਸਵੇਰ 8 ਵਜੇ ਤੋਂ ਸ਼ਾਮ 4 ਵਜੇ ਤੱਕ ਕਰਫਿਊ ਰਹੇਗਾ। ਮਿਸਰ ਦੇ ਕੁੱਲ ਘਰੇਲੂ ਉਤਪਾਦ ਵਿਚ ਟੂਰਿਜ਼ਮ ਦੀ 12 ਫੀਸਦੀ ਹਿੱਸੇਦਾਰੀ ਹੈ। ਸਰਕਾਰ ਨੂੰ ਤਾਲਾਬੰਦੀ ਦੇ ਕਾਰਨ ਅਰਥਵਿਵਸਥਾ ਦੇ ਹੇਠਾਂ ਆਉਣ ਦਾ ਖਤਰਾ ਹੈ।


Vandana

Content Editor

Related News