ਮਿਸਰ 'ਚ 5 TikTok ਸਟਾਰਸ ਨੂੰ ਜਨਤਕ ਨੈਤਿਕਤਾ ਦੀ ਉਲੰਘਣਾ ਦੇ ਦੋਸ਼ 'ਚ ਹੋਈ ਜੇਲ੍ਹ

Tuesday, Jul 28, 2020 - 12:05 PM (IST)

ਕਾਹਿਰਾ : ਮਿਸਰ ਵਿਚ ਸੋਸ਼ਲ ਮੀਡੀਆ ਨੂੰ ਲੈ ਕੇ ਨਵੇਂ ਸਖ਼ਤ ਕਾਨੂੰਨ ਬਣਾਏ ਗਏ ਹਨ ਅਤੇ ਉਦੋਂ ਤੋਂ ਸੰਪਾਦਕਾਂ, ਸੋਸ਼ਲ ਮੀਡੀਆ ਸਟਾਰਸ ਅਤੇ ਸਰਕਾਰ ਖਿਲਾਫ ਲਿਖਣ ਵਾਲੇ ਲੋਕਾਂ ਦੀਆਂ ਗ੍ਰਿਫਤਾਰੀਆਂ ਜਾਰੀ ਹਨ। ਇਸੇ ਦੇ ਤਹਿਤ ਮਿਸਰ ਦੀ ਇਕ ਅਦਾਲਤ ਨੇ 5 ਟਿਕਟਾਕ ਸਟਾਰਸ ਨੂੰ ਜਨਤਕ ਨੈਤਿਕਤਾ ਦੀ ਉਲੰਘਣਾ ਦੇ ਦੋਸ਼ ਵਿਚ 2-2 ਸਾਲ ਜੇਲ੍ਹ ਦੀ ਸਜ਼ਾ ਸਣਾ ਦਿੱਤੀ ਹੈ। ਅਦਾਲਤ ਮੁਤਾਬਕ ਇਨ੍ਹਾਂ ਕੁੜੀਆਂ ਨੇ ਜੋ ਵੀਡੀਓ ਅਤੇ ਤਸਵੀਰਾਂ ਟਿਕਟਾਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਸ਼ੇਅਰ ਕੀਤੀਆਂ ਸਨ ਉਹ ਇਸਲਾਮ ਮੁਤਾਬਕ ਜਾਇਜ ਨਹੀਂ ਸਨ ਅਤੇ ਇਨ੍ਹਾਂ ਨੇ ਕਾਫ਼ੀ ਚੁੱਸਤ ਅਤੇ ਘੱਟ ਕੱਪੜੇ ਵੀ ਪਹਿਨੇ ਹੋਏ ਸਨ।

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਵਿਦੇਸ਼ਾਂ 'ਚ ਵਧੀ ਭਾਰਤੀ ਹਲਦੀ ਦੀ ਮੰਗ, 'ਇਮਿਊਨਿਟੀ ਬੂਸਟਰ' ਲਈ ਹੋ ਰਿਹੈ ਇਸਤੇਮਾਲ

ਡੇਲੀ ਮੇਲ ਦੀ ਖ਼ਬਰ ਮੁਤਾਬਕ ਟਿਕਟਾਕ ਸਟਾਰ ਹਨੀਨ ਹੋਸਾਮ, ਮੋਵਾਦ-ਅਲ ਅਧਮ ਸਮੇਤ ਤਿੰਨ ਹੋਰ ਕੁੜੀਆਂ ਨੂੰ 2-2 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਨੇ ਇਕੱਠੇ ਮਿਲ ਕੇ ਇਕ ਵੀਡੀਓ ਬਣਾਈ ਸੀ, ਜਿਸ 'ਤੇ ਕਈ ਕੱਟੜਪੰਥੀ ਲੋਕਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ। ਅਦਾਲਤ ਨੇ ਕਿਹਾ ਕਿ ਇਨ੍ਹਾਂ ਕੁੜੀਆਂ ਨੇ ਸਮਾਜ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ, ਜਿਸ ਲਈ ਇਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਜ਼ਰੂਰੀ ਹੈ। ਇਸ ਸਜ਼ਾ ਜ਼ਰੀਏ ਅਜਿਹੇ ਦੂੱਜੇ ਲੋਕਾਂ ਨੂੰ ਚਿਤਾਵਨੀ ਵੀ ਦਿੱਤੀ ਜਾ ਰਹੀ ਹੈ। ਇਨ੍ਹਾਂ ਕੁੜੀਆਂ 'ਤ 'ਤੇ ਕਰੀਬ 19 ਹਜ਼ਾਰ ਅਮਰੀਕੀ ਡਾਲਰ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਸਵਿਗੀ ਨੇ ਨੌਕਰੀਓਂ ਕੱਢੇ 350 ਕਾਮੇ

ਹਨੀਨ ਹੋਸਾਮ ਕਾਹਿਰਾ ਯੂਨੀਵਰਸਿਟੀ ਦੀ ਵਿਦਿਆਰਥਣ ਹੈ ਅਤੇ ਉਸ ਨੂੰ ਅਪ੍ਰੈਲ ਵਿਚ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਨੂੰ ਇਕ ਅਜਿਹੀ ਵੀਡੀਓ ਲਈ ਗ੍ਰਿਫਤਾਰ ਕੀਤਾ ਗਿਆ, ਜਿਸ ਵਿਚ ਉਹ ਬਾਕੀ ਕੁੜੀਆਂ ਨੂੰ ਟਿਕਟਾਕ ਜ਼ਰੀਏ ਪੈਸੇ ਕਮਾਉਣ ਲਈ ਉਤਸ਼ਾਹਤ ਕਰ ਰਹੀ ਸੀ। ਮਿਸਰ ਦੇ ਕਈ ਮਨੁੱਖਤਾਵਾਦੀ ਅਤੇ ਲੋਕਤੰਤਰ ਸਮਰਥਕ ਲੋਕਾਂ ਨੇ ਇਨ੍ਹਾਂ ਕੁੜੀਆਂ ਦੇ ਸਮਰਥਨ ਵਿਚ ਆਵਾਜ਼ ਵੀ ਚੁੱਕੀ ਪਰ ਫਿਲਹਾਲ ਅਦਾਲਤ ਦੇ ਫੈਸਲੇ 'ਤੇ ਕੋਈ ਅਸਰ ਪੈਂਦਾ ਨਜ਼ਰ ਨਹੀਂ ਆ ਰਿਹਾ ਹੈ। ਪੁਲਸ ਨੇ ਆਦਾਲਤ ਵਿਚ ਉਸ 'ਤੇ 'ਸਡਜੀਟਲ ਸੈਕਸ ਵਰਕਰ' ਲਈ ਕੁੜੀਆਂ ਨੂੰ ਬਹਿਕਾਉਣ ਦਾ ਦੋਸ਼ ਲਗਾਇਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਿਸਰ ਦੀ ਇਕ ਬੈਲੀ ਡਾਂਸਰ ਨੂੰ ਵੀ ਇੰਸਟਾਗ੍ਰਾਮ 'ਤੇ ਉਤੇਜਕ ਕੱਪੜਿਆਂ ਵਿਚ ਪੋਸਟ ਪਾਉਣ ਲਈ 3 ਸਾਲ ਦੀ ਸਜ਼ਾ ਸੁਣਾਈ ਗਈ ਹੈ।


cherry

Content Editor

Related News