ਬਿਸਮਾਰਕ ਸਾਗਰ ''ਚ ਭੂਚਾਲ ਦੇ ਜ਼ੋਰਦਾਰ ਝਟਕੇ; 6.1 ਰਹੀ ਤੀਬਰਤਾ, ਲੋਕਾਂ ''ਚ ਦਹਿਸ਼ਤ
Tuesday, Jan 20, 2026 - 02:49 PM (IST)
ਬਿਸਮਾਰਕ ਸਾਗਰ (ਏਜੰਸੀ) - ਮੰਗਲਵਾਰ ਨੂੰ ਬਿਸਮਾਰਕ ਸਾਗਰ (Bismarck Sea) ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਐਕਟਰ ਪੈਮਾਨੇ 'ਤੇ 6.1 ਮਾਪੀ ਗਈ ਹੈ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ, ਇਹ ਭੂਚਾਲ ਭਾਰਤੀ ਸਮੇਂ ਅਨੁਸਾਰ ਦੁਪਹਿਰ 12:51:50 ਵਜੇ ਆਇਆ।
ਇਹ ਵੀ ਪੜ੍ਹੋ: ਵੱਡਾ ਹਾਦਸਾ ! ਹਾਈਵੇ 'ਤੇ 100 ਗੱਡੀਆਂ ਦੀ ਆਪਸੀ ਟੱਕਰ, ਅਮਰੀਕਾ 'ਚ ਬਰਫੀਲੇ ਤੂਫਾਨ ਦਾ ਕਹਿਰ
ਧਰਤੀ ਦੀ ਸਤ੍ਹਾ ਦੇ ਨੇੜੇ ਸੀ ਕੇਂਦਰ
NCS ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ ਸਿਰਫ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਮਾਹਿਰਾਂ ਅਨੁਸਾਰ, ਘੱਟ ਡੂੰਘਾਈ ਵਾਲੇ ਭੂਚਾਲ ਡੂੰਘੇ ਭੂਚਾਲਾਂ ਦੇ ਮੁਕਾਬਲੇ ਜ਼ਿਆਦਾ ਖ਼ਤਰਨਾਕ ਹੁੰਦੇ ਹਨ ਕਿਉਂਕਿ ਇਨ੍ਹਾਂ ਦੀਆਂ ਤਰੰਗਾਂ ਨੂੰ ਸਤ੍ਹਾ ਤੱਕ ਪਹੁੰਚਣ ਲਈ ਘੱਟ ਦੂਰੀ ਤੈਅ ਕਰਨੀ ਪੈਂਦੀ ਹੈ। ਇਸ ਕਾਰਨ ਜ਼ਮੀਨ 'ਤੇ ਜ਼ੋਰਦਾਰ ਝਟਕੇ ਲੱਗਦੇ ਹਨ, ਜਿਸ ਨਾਲ ਇਮਾਰਤਾਂ ਨੂੰ ਨੁਕਸਾਨ ਪਹੁੰਚਣ ਅਤੇ ਜਾਨੀ ਨੁਕਸਾਨ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ, ਅਜਿਹੇ ਭੂਚਾਲਾਂ ਤੋਂ ਬਾਅਦ 'ਆਫਟਰਸ਼ੌਕਸ' (ਭੂਚਾਲ ਦੇ ਬਾਅਦ ਦੇ ਝਟਕੇ) ਆਉਣ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ।
ਇਹ ਵੀ ਪੜ੍ਹੋ: ਨੋਚ-ਨੋਚ ਖਾ ਗਏ ਕੁੱਤੇ ! ਸਵੀਮਿੰਗ ਕਰਨ ਗਈ ਕੁੜੀ ਦੀ ਸਮੁੰਦਰ ਕੰਢਿਓਂ ਮਿਲੀ ਲਾਸ਼
ਭੂਗੋਲਿਕ ਪੱਖੋਂ ਸੰਵੇਦਨਸ਼ੀਲ ਇਲਾਕਾ
ਇਹ ਖੇਤਰ ਆਸਟ੍ਰੇਲੀਆ-ਪੈਸੀਫਿਕ ਪਲੇਟ ਬਾਊਂਡਰੀ (Australia-Pacific plate boundary) 'ਤੇ ਸਥਿਤ ਹੈ, ਜੋ ਕਿ ਲਗਭਗ 4000 ਕਿਲੋਮੀਟਰ ਲੰਬੀ ਹੈ। ਇਹ ਸਰਹੱਦ ਪੱਛਮ ਵਿੱਚ ਸੁੰਡਾ (ਜਾਵਾ) ਖਾਈ ਤੋਂ ਲੈ ਕੇ ਪੂਰਬ ਵਿੱਚ ਸੋਲੋਮਨ ਟਾਪੂਆਂ ਤੱਕ ਫੈਲੀ ਹੋਈ ਹੈ। ਅਮਰੀਕੀ ਭੂਗੋਲਿਕ ਸਰਵੇਖਣ (USGS) ਅਨੁਸਾਰ, ਇਸ ਖੇਤਰ ਵਿੱਚ ਵੱਡੇ ਭੂਚਾਲ ਆਉਣਾ ਆਮ ਗੱਲ ਹੈ। ਮੌਜੂਦਾ ਭੂਚਾਲ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ: ਗ੍ਰੀਨਲੈਂਡ 'ਤੇ ਕਬਜ਼ੇ ਲਈ ਟਰੰਪ ਦੀ 'ਆਰ-ਪਾਰ' ਦੀ ਜੰਗ ! US ਨੇ ਭੇਜ'ਤੇ ਜੰਗੀ ਜਹਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
