ਪਾਪੂਆ ਨਿਊ ਗਿਨੀ 'ਚ 6.7 ਤੀਬਰਤਾ ਦਾ ਭੂਚਾਲ
Friday, Nov 15, 2024 - 12:23 PM (IST)
ਪੋਰਟ ਮੋਰਸਬੀ (ਯੂ. ਐੱਨ. ਆਈ.)- ਪਾਪੂਆ ਨਿਊ ਗਿਨੀ ਦੇ ਕੋਕੋਪੋ 'ਚ ਸ਼ੁੱਕਰਵਾਰ ਨੂੰ ਭੂਚਾਲ ਦੇ ਮੱਧਮ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਅੱਜ ਅੰਤਰਰਾਸ਼ਟਰੀ ਸਮੇਂ ਮਤੁਾਬਕ 0528 GMT 'ਤੇ ਪਾਪੂਆ ਨਿਊ ਗਿਨੀ ਦੇ ਕੋਕੋਪੋ ਤੋਂ 112 ਕਿਲੋਮੀਟਰ ਪੂਰਬ-ਦੱਖਣੀ-ਪੂਰਬ ਵਿੱਚ 6.7 ਤੀਬਰਤਾ ਦਾ ਭੂਚਾਲ ਆਇਆ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਵੱਖਵਾਦੀ ਦੇ ਕਤਲ ਦੇ ਦੋਸ਼ 'ਚ ਹਿੰਦੂ ਵਿਅਕਤੀ ਗ੍ਰਿਫ਼ਤਾਰ
ਭੂਚਾਲ ਦਾ ਕੇਂਦਰ 52.4 ਕਿਲੋਮੀਟਰ ਦੀ ਡੂੰਘਾਈ 'ਤੇ 4.74 ਡਿਗਰੀ ਦੱਖਣੀ ਅਕਸ਼ਾਂਸ਼ ਅਤੇ 153.20 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਨਿਰਧਾਰਤ ਕੀਤਾ ਗਿਆ। ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।