ਭਾਰਤੀ ਕਾਰੋਬਾਰੀ ਨੇ ਦੁਬਈ ''ਚ ਜਿੱਤੀ 10 ਲੱਖ ਡਾਲਰ ਦੀ ਲਾਟਰੀ

05/21/2020 5:17:39 PM

ਦੁਬਈ (ਭਾਸ਼ਾ): ਭਾਰਤ ਦੇ 43 ਸਾਲਾ ਇਕ ਕਾਰੋਬਾਰੀ ਨੇ ਦੁਬਈ ਵਿਚ 10 ਲੱਖ ਡਾਲਰ ਦੀ ਲਾਟਰੀ ਜਿੱਤੀ ਹੈ। ਰਾਜਨ ਕੁਰੀਯਨ ਨੇ 'ਡਿਊਟੀ ਫ੍ਰੀ ਡ੍ਰਾ' ਵਿਚ ਇਹ ਰਾਸ਼ੀ ਜਿੱਤੀ ਹੈ। ਕੇਰਲ ਵਿਚ ਨਿਰਮਾਣ ਕਾਰੋਬਾਰ ਚਲਾਉਣ ਵਾਲੇ ਰਾਜਨ ਨੇ ਇਸ ਲਾਟਰੀ ਨੂੰ ਆਨਲਾਈਨ ਖਰੀਦਿਆ ਸੀ। ਖਲੀਜ਼ ਟਾਈਮਜ਼ ਅਖਬਾਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। 

PunjabKesari

ਰਾਜਨ ਨੇ ਇਸ ਜਿੱਤ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਪੂਰੀ ਦੁਨੀਆ ਪ੍ਰਤੀਕੂਲ ਹਾਲਤਾਂ ਦਾ ਸਾਹਮਣਾ ਕਰ ਰਹੀ ਹੈ। ਉਹਨਂ ਨੇ ਗਲਫ ਨਿਊਜ਼ ਅਖਬਾਰ ਨੂੰ ਕੇਰਲ ਵਿਚ ਆਪਣੇ ਗ੍ਰਹਿਨਗਰ ਤੋਂ ਫੋਨ ਕਰਕੇ ਕਿਹਾ ਕਿ ਉਹ ਜਿੱਤੀ ਗਈ ਰਾਸ਼ੀ ਦਾ ਇਕ ਹਿੱਸਾ ਲੋੜਵੰਦਾਂ ਦੀ ਮਦਦ ਵਿਚ ਖਰਚ ਕਰਨਗੇ। ਇਸ ਦੇ ਇਲਾਵਾ ਕੁਝ ਰਾਸ਼ੀ ਆਪਣਾ ਕਾਰੋਬਾਰ ਵਧਾਉਣ ਵਿਚ ਲਗਾਉਣਗੇ। ਬੁੱਧਵਾਰ ਨੂੰ ਕੱਢੇ ਗਏ ਲੱਕੀ ਡ੍ਰਾ ਵਿਚ ਇਕ ਭਾਰਤੀ ਪ੍ਰਵਾਸੀ ਸੈਯਦ ਅਬਦੁੱਲਾ ਨੇ ਬੀ.ਐੱਮ.ਡਬਲਿਊ. ਮੋਟਰਸਾਈਕਲ ਜਿੱਤੀ। ਸੈਯਦ ਅਬਦੁੱਲਾ (57) ਪਿਛਲੇ 30 ਸਾਲ ਤੋਂ ਦੁਬਈ ਵਿਚ ਰਹਿੰਦੇ ਹਨ। ਉਹ ਇਕ ਡਰਿੰਕ ਕੰਪਨੀ ਵਿਚ ਲੋਕ ਸੰਪਰਕ ਅਧਿਕਾਰੀ ਦੇ ਰੂਪ ਵਿਚ ਕੰਮ ਕਰਦੇ ਹਨ। ਉਹਨਾਂ ਨੇ ਵੀ ਆਨਲਾਈਨ ਟਿਕਟ ਖਰੀਦਿਆ ਸੀ।


Vandana

Content Editor

Related News