24 ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖਮੀ, ਰੂਸ ਦੇ ਖੇਰਸਾਨ ''ਚ ਡਰੋਨ ਹਮਲੇ ਨੇ ਮਚਾਈ ਤਬਾਹੀ
Thursday, Jan 01, 2026 - 01:36 PM (IST)
ਇੰਟਰਨੈਸ਼ਨਲ ਡੈਸਕ : ਨਵੇਂ ਸਾਲ ਦੀ ਅੱਧੀ ਰਾਤ ਨੂੰ ਜਦੋਂ ਲੋਕ ਜਸ਼ਨਾਂ ਵਿੱਚ ਡੁੱਬੇ ਹੋਏ ਸਨ, ਤਾਂ ਰੂਸ ਦੇ ਖੇਰਸਾਨ ਖੇਤਰ ਵਿੱਚ ਇੱਕ ਭਿਆਨਕ ਦੁਖਾਂਤ ਵਾਪਰ ਗਿਆ। ਯੂਕਰੇਨ ਵੱਲੋਂ ਕੀਤੇ ਗਏ ਤਿੰਨ ਡਰੋਨ ਹਮਲਿਆਂ ਵਿੱਚ 24 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਇਹ ਹਮਲਾ ਖ਼ਾਸ ਤੌਰ 'ਤੇ ਉਸ ਸਮੇਂ ਕੀਤਾ ਗਿਆ ਜਦੋਂ ਆਮ ਨਾਗਰਿਕ ਨਵੇਂ ਸਾਲ ਦੀ ਖੁਸ਼ੀ ਮਨਾ ਰਹੇ ਸਨ।
ਕੈਫੇ ਅਤੇ ਹੋਟਲ ਨੂੰ ਬਣਾਇਆ ਨਿਸ਼ਾਨਾ
ਗਵਰਨਰ ਵਲੋਦੋਮਿਰ ਸਾਾਲਡੋ ਨੇ ਟੈਲੀਗ੍ਰਾਮ 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੁਸ਼ਮਣ ਨੇ ਕਾਲਾ ਸਾਗਰ ਤੱਟ 'ਤੇ ਸਥਿਤ ਖੋਰਲੀ ਵਿੱਚ ਇੱਕ ਕੈਫੇ ਅਤੇ ਇੱਕ ਹੋਟਲ 'ਤੇ ਤਿੰਨ ਯੂ.ਏ.ਵੀ. (UAV) ਨਾਲ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਇਹ ਹਮਲਾ ਜਾਣਬੁੱਝ ਕੇ ਅੱਧੀ ਰਾਤ ਨੂੰ ਕੀਤਾ ਗਿਆ ਸੀ ਤਾਂ ਜੋ ਵੱਧ ਤੋਂ ਵੱਧ ਨੁਕਸਾਨ ਪਹੁੰਚਾਇਆ ਜਾ ਸਕੇ।
ਮਾਸੂਮ ਬੱਚੇ ਸਮੇਤ ਕਈ ਲੋਕ ਜ਼ਿੰਦਾ ਸੜੇ
ਰਿਪੋਰਟਾਂ ਅਨੁਸਾਰ ਇਸ ਹਮਲੇ ਵਿੱਚ ਵਰਤੇ ਗਏ ਇੱਕ ਡਰੋਨ ਵਿੱਚ ਬੇਹੱਦ ਜਲਣਸ਼ੀਲ ਪਦਾਰਥ ਸੀ, ਜਿਸ ਕਾਰਨ ਧਮਾਕੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਇਸ ਅੱਗ ਕਾਰਨ ਕਈ ਲੋਕ ਜ਼ਿੰਦਾ ਜਲ ਗਏ ਅਤੇ ਮਰਨ ਵਾਲਿਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਗਵਰਨਰ ਅਨੁਸਾਰ ਅੱਗ 'ਤੇ ਕਾਬੂ ਪਾਉਣ ਵਿੱਚ ਅਗਲੀ ਸਵੇਰ ਤੱਕ ਦਾ ਸਮਾਂ ਲੱਗ ਗਿਆ।
ਜ਼ਖਮੀਆਂ ਲਈ ਸੰਘਰਸ਼ ਜਾਰੀ
ਇਸ ਸਮੇਂ ਡਾਕਟਰ ਪੀੜਤਾਂ ਦੀ ਜਾਨ ਬਚਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਹਮਲੇ ਵਿੱਚ ਜ਼ਖਮੀ ਹੋਏ 50 ਤੋਂ ਵੱਧ ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਗਵਰਨਰ ਨੇ ਇਸ ਘਟਨਾ ਨੂੰ ਨਾਗਰਿਕਾਂ 'ਤੇ ਕੀਤਾ ਗਿਆ ਇੱਕ ਸਿੱਧਾ ਅਤੇ ਘਿਨਾਉਣਾ ਹਮਲਾ ਕਰਾਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
