ਪ੍ਰਧਾਨ ਮੰਤਰੀ ਨੇਤਨਯਾਹੂ ਦੀ ਰਿਹਾਇਸ਼ ''ਤੇ ਡਰੋਨ ਹਮਲਾ

Saturday, Oct 19, 2024 - 12:51 PM (IST)

ਪ੍ਰਧਾਨ ਮੰਤਰੀ ਨੇਤਨਯਾਹੂ ਦੀ ਰਿਹਾਇਸ਼ ''ਤੇ ਡਰੋਨ ਹਮਲਾ

ਤਹਿਰਾਨ : ਹਿਜ਼ਬੁੱਲਾ ਨੇ ਲੇਬਨਾਨ ਤੋਂ ਇਜ਼ਰਾਈਲੀ ਇਮਾਰਤ 'ਤੇ ਡਰੋਨ ਹਮਲਾ ਕੀਤਾ ਹੈ। ਇਸ ਹਮਲੇ ਰਾਹੀਂ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਘਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਹਮਲਾ ਇਜ਼ਰਾਈਲ 'ਚ ਹਾਈਫਾ ਕੈਸਰੀਆ ਇਲਾਕੇ 'ਚ ਕੀਤਾ ਗਿਆ।
ਇਜ਼ਰਾਈਲੀ ਸੁਰੱਖਿਆ ਬਲਾਂ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਡਰੋਨ ਇੱਕ ਖੁੱਲ੍ਹੇ ਖੇਤਰ ਵਿੱਚ ਡਿੱਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕੁਝ ਲੋਕਾਂ ਦੇ ਜ਼ਖਮੀਂ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। IDF ਦਾ ਕਹਿਣਾ ਹੈ ਕਿ ਅੱਜ ਸਵੇਰੇ ਹਾਈਫਾ ਖੇਤਰ ਵਿੱਚ ਵੱਜਣ ਵਾਲੇ ਚੇਤਾਵਨੀ ਸਾਇਰਨ (ਖਤਰੇ ਦੇ ਘੁੱਗੂ) ਲੇਬਨਾਨ ਤੋਂ ਦਾਗੇ ਗਏ ਇੱਕ ਰਾਕੇਟ ਦੇ ਹਮਲੇ ਨਾਲ ਵੱਜਣੇ ਸ਼ੁਰੂ ਹੋਏ ਸਨ।

ਇਜ਼ਰਾਇਲੀ ਮੀਡੀਆ ਮੁਤਾਬਕ ਦੱਖਣੀ ਹਾਇਫਾ ਦੇ ਕੈਸਰੀਆਂ 'ਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਰਿਹਾਇਸ਼ ਨੇੜੇ ਇਕ ਡਰੋਨ 'ਚ ਧਮਾਕਾ ਹੋਇਆ।

 


author

DILSHER

Content Editor

Related News