ਚੀਨ ਨੇ ਰਾਜਿਆਂ ਵਾਂਗ ਕੀਤਾ ਆਦਰ-ਮਾਣ, ਟਰੰਪ ਨੇ ਕੀਤਾ ਸਭ ਬੇਕਾਰ, ਜੱਪਣ ਲੱਗੇ ਮੋਦੀ-ਮੋਦੀ

Sunday, Nov 12, 2017 - 11:57 AM (IST)

ਚੀਨ ਨੇ ਰਾਜਿਆਂ ਵਾਂਗ ਕੀਤਾ ਆਦਰ-ਮਾਣ, ਟਰੰਪ ਨੇ ਕੀਤਾ ਸਭ ਬੇਕਾਰ, ਜੱਪਣ ਲੱਗੇ ਮੋਦੀ-ਮੋਦੀ

ਵੀਅਤਨਾਮ (ਬਿਊਰੋ)— ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਚੀਨ ਗਏ ਸਨ। ਚੀਨ ਨੇ ਟਰੰਪ ਦਾ ਰਾਜਿਆਂ ਵਾਂਗ ਸੁਆਗਤ ਕਰ ਕੇ ਇਕ ਤਰ੍ਹਾਂ ਨਾਲ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ। ਚੀਨ ਨੂੰ ਲੈ ਕੇ ਟਰੰਪ ਦੇ ਵਿਚਾਰ ਬਹੁਤ ਤਿੱਖੇ ਰਹੇ ਹਨ। ਹਾਲਾਂਕਿ ਟਰੰਪ ਨੇ ਚੀਨ ਨਾਲ ਬਿਜ਼ਨੈੱਸ ਡੀਲ ਵੀ ਕੀਤੀ। ਅਮਰੀਕਾ ਅਤੇ ਚੀਨ ਦਰਮਿਆਨ 20 ਹਜ਼ਾਰ ਕਰੋੜ ਡਾਲਰ ਦੇ ਵਪਾਰ ਸਮਝੌਤੇ ਕੀਤੇ ਗਏ। ਟਰੰਪ ਚੀਨ ਵਿਚ 3 ਦਿਨ ਰਹਿਣ ਤੋਂ ਬਾਅਦ ਜਿਵੇਂ ਹੀ  ਵੀਅਤਨਾਮ ਪੁੱਜੇ, ਉਹ ਫਿਰ ਚੀਨ ਦੀ ਖਿਚਾਈ ਕਰ ਲੱਗੇ।
ਟਰੰਪ ਨੇ ਕਿਹਾ, ''ਮੈਂ ਚੀਨ ਵਿਚ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਖੁੱਲ੍ਹੀ ਅਤੇ ਸਿੱਧੀ ਗੱਲ ਕਰ ਕੇ ਆਇਆ ਹਾਂ। ਹੁਣ ਤੋਂ ਅਸੀਂ ਸਾਰਿਆਂ ਨੂੰ ਬਰਾਬਰੀ ਦੇ ਆਧਾਰ 'ਤੇ ਵਪਾਰ ਕਰਨ ਦੀ ਗੱਲ ਕਰਾਂਗੇ। ਅਸੀਂ ਕਿਸੇ ਨੂੰ ਅਮਰੀਕਾ ਦਾ ਫਾਇਦਾ ਚੁੱਕਣ ਨਹੀਂ ਦੇਵਾਂਗੇ। ਇਸ ਦੇ ਨਾਲ ਹੀ ਟਰੰਪ ਨੇ ਚੀਨ ਨੂੰ ਖਿਝਾਉਂਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ। 
ਟਰੰਪ ਨੇ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮਲੇਨ ਵਿਚ ਭਾਰਤ ਦਾ ਗੁਣਗਾਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਇਕ ਸੰਪ੍ਰਭੂ ਲੋਕਤੰਤਰ ਹੈ। 100 ਕਰੋੜ ਤੋਂ ਵਧ ਲੋਕਾਂ ਦਾ ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਪ੍ਰਧਾਨ ਮੰਤਰੀ ਮੋਦੀ ਇਸ ਵਿਸ਼ਾਲ ਦੇਸ਼ ਦੇ ਆਪਣੇ ਸਾਰੇ ਲੋਕਾਂ ਨੂੰ ਇਕਜੁੱਟ ਕਰਨ ਵਿਚ ਲੱਗੇ ਹਨ ਅਤੇ ਇਹ ਬਹੁਤ ਹੀ ਕਾਮਯਾਬੀ ਨਾਲ ਕਰ ਰਹੇ ਹਨ। ਟਰੰਪ ਵਲੋਂ ਵਾਰ-ਵਾਰ  ਭਾਰਤ ਦਾ ਨਾਂ ਲੈਣਾ ਇਹ ਸਭ ਚੀਨ ਨੂੰ ਖਿਝਾਉਂਦਾ ਹੈ।
ਟਰੰਪ ਨੇ ਚੀਨ ਦੀ ਹਰ ਖਾਤਿਰਦਾਰੀ ਨੂੰ ਕਿਨਾਰੇ ਲੱਗਾ ਦਿੱਤਾ। ਵੀਅਤਨਾਮ ਵਿਚ ਟਰੰਪ ਨੇ ਜਿਨਪਿੰਗ ਦਾ ਨਾਂ ਨਹੀਂ ਲਿਆ, ਸਗੋਂ ਨਰਿੰਦਰ ਮੋਦੀ ਦਾ ਨਾਂ ਲਿਆ। ਟਰੰਪ ਦੀ ਇਹ ਗੱਲ ਚੀਨ ਨੂੰ ਬਹੁਤ ਚੁੱਭ ਰਹੀ ਹੋਵੇਗੀ, ਕਿਉਂਕਿ ਪਿਛਲੇ 3 ਦਿਨਾਂ ਤੋਂ ਉਹ ਟਰੰਪ ਦੀ ਅਜਿਹੀ ਖਾਤਿਰਦਾਰੀ ਵਿਚ ਲੱਗਾ ਸੀ। ਜਿਸ ਵਿਚ ਰਾਜਿਆਂ ਵਾਂਗ ਆਦਰ-ਮਾਣ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਗਈ ਪਰ ਇਹ ਸਭ ਸਤਿਕਾਰ ਟਰੰਪ ਨੇ ਚੀਨ ਤੋਂ ਨਿਕਲਦੇ ਹੀ ਇਕ ਝਟਕੇ ਵਿਚ ਬੇਕਾਰ ਕਰ ਦਿੱਤਾ। ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ ਨਾਲ ਪਹਿਲੀ ਵਾਰ ਚੀਨ ਦੇ ਦੌਰੇ 'ਤੇ ਗਏ ਸਨ। ਟਰੰਪ 12 ਦਿਨਾਂ ਦੇ ਏਸ਼ੀਆ ਦੌਰੇ 'ਤੇ ਆਏ ਹਨ।


Related News