ਕੁੱਤਿਆਂ ਦਾ ਮੀਟ ! ਟਰੱਕ ''ਚੋਂ ਛਾਲ ਮਾਰ ਬੇਜ਼ੁਬਾਨਾਂ ਨੇ ਇੰਝ ਕੀਤੀ ਘਰ ਵਾਪਸੀ, Animal Lovers ਹੋਏ ਬਾਗੋ-ਬਾਗ
Tuesday, Mar 24, 2026 - 03:17 PM (IST)
ਇੰਟਰਨੈਸ਼ਨਲ ਡੈਸਕ- ਅਕਸਰ ਕਿਹਾ ਜਾਂਦਾ ਹੈ ਕਿ ਵਫ਼ਾਦਾਰੀ ਅਤੇ ਸੂਝ-ਬੂਝ ਵਿੱਚ ਕੁੱਤਿਆਂ ਦਾ ਕੋਈ ਸਾਨੀ ਨਹੀਂ ਹੈ। ਅਜਿਹੀ ਹੀ ਇਕ ਖ਼ਬਰ ਚੀਨ ਤੋਂ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਇੱਥੇ ਮੀਟ ਲਈ ਚੋਰੀ ਕੀਤੇ ਗਏ ਕੁੱਤਿਆਂ ਦਾ ਇੱਕ ਝੁੰਡ ਨਾ ਸਿਰਫ਼ ਮੌਤ ਦੇ ਜਾਲ ਵਿੱਚੋਂ ਬਚ ਨਿਕਲਿਆ, ਸਗੋਂ 17 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕਰਕੇ ਸਹੀ-ਸਲਾਮਤ ਆਪਣੇ ਘਰ ਪਰਤ ਆਇਆ। ਵੱਡੀ ਗੱਲ ਇਹ ਰਹੀ ਕਿ ਇਸ ਪੂਰੇ 'ਰੈਸਕਿਊ ਮਿਸ਼ਨ' ਦੀ ਅਗਵਾਈ ਗਰੁੱਪ ਦੇ ਸਭ ਤੋਂ ਛੋਟੇ ਕੁੱਤੇ ਕੋਰਗੀ ਨੇ ਕੀਤੀ।
ਜਾਣਕਾਰੀ ਅਨੁਸਾਰ ਇਨ੍ਹਾਂ ਕੁੱਤਿਆਂ ਨੂੰ ਕੁੱਤੇ ਦੇ ਮੀਟ ਦੇ ਵਪਾਰੀਆਂ ਨੇ ਚੋਰੀ ਕਰਕੇ ਇੱਕ ਟਰੱਕ ਵਿੱਚ ਬੰਦ ਕਰ ਦਿੱਤਾ ਸੀ। ਵੱਢਣ ਲਈ ਲਿਜਾਂਦੇ ਸਮੇਂ ਇਹ ਕੁੱਤੇ ਕਿਸੇ ਤਰ੍ਹਾਂ ਟਰੱਕ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਏ, ਜਿਸ ਮਗਰੋਂ ਇਹ ਅਣਜਾਣ ਇਲਾਕੇ 'ਚ ਇਕੱਲੇ ਰਹਿ ਗਏ। ਇਨ੍ਹਾਂ ਕੁੱਤਿਆਂ ਦੇ ਘਰ ਦਾ ਰਸਤਾ ਬਹੁਤ ਦੂਰ ਅਤੇ ਖ਼ਤਰਨਾਕ ਸੀ, ਪਰ ਇਨ੍ਹਾਂ ਬੇਜ਼ੁਬਾਨਾਂ ਨੇ ਹਾਰ ਨਹੀਂ ਮੰਨੀ।
🇨🇳Dogs stolen for a meat truck in China escaped and walked 17km along a highway back home, led by a corgi.
The smallest one in the group said follow me and they all made it.
Protect these dogs at all costs.pic.twitter.com/k8DI4ctWKG
— Mario Nawfal (@MarioNawfal) March 24, 2026
ਇਹ ਵੀ ਪੜ੍ਹੋ- ''Thank You, India..!'', ਜੰਗ ਵਿਚਾਲੇ ਭਾਰਤੀਆਂ ਵੱਲੋਂ ਆਈ ਮਦਦ 'ਤੇ ਇਰਾਨ ਨੇ ਕੀਤਾ ਧੰਨਵਾਦ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ ਮੁਤਾਬਕ, ਇਸ ਝੁੰਡ ਵਿੱਚ ਕਈ ਵੱਡੀ ਨਸਲ ਦੇ ਕੁੱਤੇ ਵੀ ਸ਼ਾਮਲ ਸਨ, ਪਰ ਰਸਤਾ ਲੱਭਣ ਦੀ ਜ਼ਿੰਮੇਵਾਰੀ ਸਭ ਤੋਂ ਛੋਟੇ ਕੁੱਤੇ 'ਕੋਰਗੀ' ਨੇ ਸੰਭਾਲੀ। ਕੋਰਗੀ ਨੇ ਸਭ ਦੀ ਅਗਵਾਈ ਕਰਦੇ ਹੋਏ ਹਾਈਵੇਅ 'ਤੇ ਲਗਾਤਾਰ 17 ਕਿਲੋਮੀਟਰ ਚੱਲ ਕੇ ਉਨ੍ਹਾਂ ਨੂੰ ਵਾਪਸ ਆਪਣੇ ਇਲਾਕੇ ਵਿੱਚ ਲੈ ਆਇਆ।
ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਦੇ ਜਾਨਵਰ ਪ੍ਰੇਮੀ ਭਾਵੁਕ ਹਨ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੋਕ ਲਿਖ ਰਹੇ ਹਨ, "ਇਨ੍ਹਾਂ ਬੇਜ਼ੁਬਾਨਾਂ ਦੀ ਦੀ ਹਰ ਕੀਮਤ 'ਤੇ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ।" ਇਸ ਦੇ ਨਾਲ ਹੀ ਲੋਕਾਂ ਨੇ ਚੀਨ ਵਿੱਚ ਕੁੱਤਿਆਂ ਦੇ ਮੀਟ ਦੇ ਵਪਾਰ 'ਤੇ ਸਖ਼ਤ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਖ਼ਤਮ ਕਰਾਏਗਾ ਅਮਰੀਕਾ-ਇਰਾਨ ਦੀ ਜੰਗ ! ਟਰੰਪ ਨੇ ਫ਼ੋਨ ਲਾ ਕੀਤੀ Secret Talk
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
