ਨਿਊਯਾਰਕ ਦੇ ਮੇਅਰ ਦਾ ਅਹਿਮ ਐਲਾਨ: ਅਗਲੇ ਸਾਲ ਤੋਂ ਸਕੂਲਾਂ ''ਚ ਦੀਵਾਲੀ ਦੀ ਹੋਵੇਗੀ ਛੁੱਟੀ
Saturday, Oct 22, 2022 - 03:39 AM (IST)

ਨਿਊਯਾਰਕ (ਰਾਜ ਗੋਗਨਾ) : ਅਮਰੀਕਾ ਦੇ ਵੱਡੇ ਸ਼ਹਿਰਾਂ 'ਚੋਂ ਇਕ ਨਿਊਯਾਰਕ ਵਿਖੇ ਅਗਲੇ ਸਾਲ ਦੀਵਾਲੀ ਮੌਕੇ ਸ਼ਹਿਰ ਦੇ ਸਕੂਲਾਂ 'ਚ ਛੁੱਟੀ ਹੋਇਆ ਕਰੇਗੀ। ਇਹ ਐਲਾਨ ਵੀਰਵਾਰ ਨੂੰ ਸ਼ਹਿਰ ਦੇ ਮੇਅਰ ਐਰਿਕ ਐਡਮਜ਼ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਸਟੇਟ ਅਸੈਂਬਲੀ ਵੂਮੈਨ ਜੈਨੀਫਰ ਰਾਜਕੁਮਾਰ ਤੇ ਸਿੱਖਿਆ ਚਾਂਸਲਰ ਡੇਵਿਡ ਬੈਂਕ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਨਿਊਯਾਰਕ ਵਿੱਚ 2 ਲੱਖ ਦੇ ਕਰੀਬ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ।
ਇਹ ਵੀ ਪੜ੍ਹੋ : ਬ੍ਰਿਟਿਸ਼ ਕੋਲੰਬੀਆ 'ਚ 2 ਪੰਜਾਬੀ ਅਧਿਆਪਕਾਵਾਂ ਨੇ ਵਧਾਇਆ ਮਾਣ, ਪ੍ਰੀਮੀਅਰਜ਼ ਐਵਾਰਡ ਨਾਲ ਸਨਮਾਨਿਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।