ਖ਼ਰਾਬ ਮੌਸਮ ਕਰਵਾ ਰਿਹੈ ‘ਪੰਛੀਆਂ ’ਚ ਤਲਾਕ’!
Tuesday, Nov 26, 2024 - 05:54 AM (IST)
ਸਿਡਨੀ (ਏਜੰਸੀ) : ਮੌਸਮ ’ਚ ਤਬਦੀਲੀ ਕਾਰਨ ਪੰਛੀਆਂ ਦੇ ਜੋੜਿਆਂ ’ਚ ਵੀ ਇਨਸਾਨਾਂ ਵਾਂਗ ਤਲਾਕ ਦੇ ਮਾਮਲੇ ਵੱਧ ਰਹੇ ਹਨ। ਮੈਕਵੇਰੀ ਯੂਨੀਵਰਸਿਟੀ ਦੇ ਫਰਿਗ ਜੇਨ ਡੈਨ ਸਪੀਲਮੈਨ ਦੇ ‘ਦ ਕਨਵਰਸੇਸ਼ਨ’ ’ਚ ਪ੍ਰਕਾਸ਼ਿਤ ਇਕ ਨਵੇਂ ਅਧਿਐਨ ਅਨੁਸਾਰ ਖਰਾਬ ਮੌਸਮ ’ਚ ਇਕ ਛੋਟੇ ਗਾਇਕ ਪੰਛੀ ਸੇਸ਼ੇਲਜ਼ ਵਾਰਬਲਰ ’ਚ ਤਲਾਕ ਦੀ ਦਰ ’ਚ ਵਾਧਾ ਦੇਖਿਆ ਗਿਆ ਹੈ। ਜਲਵਾਯੂ ਤਬਦੀਲੀ ਨਾਲ ਜੁੜੀਆਂ ਘਟਨਾਵਾਂ ਕਈ ਪ੍ਰਜਾਤੀਆਂ ਨੂੰ ਪ੍ਰਭਾਵਿਤ ਕਰਦੀ ਹੈ।
ਸੇਸ਼ੇਲਸ ਵਾਰਬਲਰ ਜੋੜੇ 15 ਸਾਲਾਂ ਤੱਕ ਇਕੱਠੇ ਰਹਿ ਸਕਦੇ ਹਨ ਪਰ ਹੁਣ ਹਰ ਸਾਲ 1 ਤੋਂ 16 ਫੀਸਦੀ ਦਰਮਿਆਨ ਸਾਂਝੇਦਾਰੀ ਟੁੱਟ ਜਾਂਦੀ ਹੈ। ਅਧਿਐਨ ’ਚ ਦੇਖਿਆ ਗਿਆ ਕਿ ਜਦੋਂ ਬਾਰਿਸ਼ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਇਨ੍ਹਾਂ ਪੰਛੀਆਂ ਦੇ ਜੋੜਿਆਂ ’ਚ ਤਲਾਕ ਦੀ ਦਰ ਵੀ ਵਧ ਜਾਂਦੀ ਹੈ। ਸੋਕੇ ਦੇ ਸਾਲਾਂ ’ਚ ਵੀ ਵੱਧ ਜੋੜੇ ਟੁੱਟਦੇ ਦੇਖੇ ਗਏ।
ਇਹ ਵੀ ਪੜ੍ਹੋ- 'ਘਰੇ ਆਟਾ ਈ ਹੈ ਨੀ...',ਸਾਹਮਣੇ ਆ ਗਏ ਮਾਪੇ, ਭੁੱਖੇ ਬੱਚੇ ਦੀਆਂ ਗੱਲਾਂ ਸੁਣ ਤੁਹਾਡੀਆਂ ਵੀ ਭਿੱਜ ਜਾਣਗੀਆਂ ਅੱਖਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e