ਕੋਚ ਵੱਲੋਂ ਨਾਬਾਲਿਗਾਂ ਨੂੰ ਅਸ਼ਲੀਲ ਮੈਸੇਜ ਭੇਜਣ ''ਤੇ ਕੀਤਾ ਬਰਖਾਸਤ
Friday, Jul 28, 2017 - 02:52 AM (IST)

ਓਹੀਓ — ਇਥੋਂ ਦੇ ਇਕ ਕੋਚ ਨੂੰ ਉਸ ਵੇਲੇ ਬਰਖਾਸਤ ਕਰ ਦਿੱਤਾ ਗਿਆ, ਜਦੋਂ ਉਸ ਨੇ ਘੱਟ ਉਮਰ (ਨਾਬਾਲਿਗ) ਦੇ ਵਿਦਿਆਰਥੀਆਂ ਨੂੰ ਨਗਨ ਤਸਵੀਰਾਂ ਭੇਜੀਆਂ ਅਤੇ ਬੱਚਿਆਂ ਨੂੰ ਆਪਣੇ ਹੀ ਘਰ 'ਚ ਮਰੇ ਕੁੱਤੇ ਕੋਲ ਛੱਡ ਗਿਆ। ਬੱਚਿਆਂ ਨੂੰ ਖਤਰੇ 'ਚ ਪਾਉਣ ਅਤੇ ਜਾਨਵਰਾਂ ਨਾਲ ਸਬੰਧਿਤ ਕਾਨੂੰਨ ਦੀ ਉਲੰਘਣਾ ਕਰਨਾ ਦੇ ਬਾਵਜੂਦ ਕੋਰਟ ਨੇ ਫੈਸਲਾ ਸੁਣਾਉਦੇ ਹੋਏ ਕਿਹਾ ਕਿ 28 ਸਾਲਾਂ ਨੈਲਸਨ ਕਿਊਸਿਨ ਨਿਰਦੋਸ਼ ਹੈ।
ਬਲੈਡ ਦੀ ਰਿਪੋਰਟ ਮੁਤਾਬਕ ਮਾਰਚ ਤੋਂ ਕਿਊਸਿਨ ਫੋਸਟੋਰੀਆ ਜੂਨੀਅਰ-ਸੀਨੀਅਰ ਹਾਈ ਸਕੂਲ 'ਚ ਕੋਚ ਦੇ ਤੌਰ 'ਤੇ ਪੇਡ ਲੀਵ 'ਤੇ ਸੀ।
ਫੋਸਟੋਰੀਆ ਸਕੂਲ ਦੇ ਸੁਪਰਡੰਟ ਨੇ ਕਿਹਾ ਕਿ ਉਸ ਨੂੰ ਮੰਗਲਵਾਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ 4 ਅਪ੍ਰੈਲ ਨੂੰ ਸਰਚ ਵਾਰੰਟ ਉਦੋਂ ਜਾਰੀ ਕੀਤਾ ਜਦੋਂ ਉਨ੍ਹਾਂ ਨੇ 3 ਸਕੂਲੀ ਬੱਚਿਆਂ ਨੂੰ ਮਰੇ ਹੋਏ ਕੁੱਤੇ ਨਾਲ ਕਮਰੇ 'ਚ ਦੇਖਿਆ।