''ਆਲੂ, ਟਮਾਟਰ'' ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਿਆਸਤ ''ਚ ਨਹੀਂ ਆਇਆ : ਇਮਰਾਨ ਖਾਨ

Monday, Mar 14, 2022 - 02:14 AM (IST)

''ਆਲੂ, ਟਮਾਟਰ'' ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਿਆਸਤ ''ਚ ਨਹੀਂ ਆਇਆ : ਇਮਰਾਨ ਖਾਨ

ਲਾਹੌਰ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਨ੍ਹਾਂ ਦੇ ਵਿਰੁੱਧ ਬੇਭਰੋਸਗੀ ਪ੍ਰਸਤਾਵ ਲਿਆਉਣ 'ਤੇ ਵਿਰੋਧੀ ਧਿਰ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਐਤਵਾਰ ਨੂੰ ਕਿਹਾ ਕਿ ਉਹ 'ਆਲੂ, ਟਮਾਟਰ' ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਿਆਸਤ 'ਚ ਨਹੀਂ ਆਏ ਹਨ। ਖਾਨ ਨੇ ਪੰਜਾਬ ਸੂਬੇ ਦੇ ਹਾਫ਼ਿਜ਼ਾਬਾਦ 'ਚ ਇਕ ਸਿਆਸੀ ਰੈਲੀ 'ਚ ਕਿਹਾ ਕਿ ਦੇਸ਼ ਉਨ੍ਹਾਂ ਤੱਤਾਂ ਵਿਰੁੱਧ ਖੜ੍ਹਾ ਹੋਵੇਗਾ ਜੋ 'ਪੈਸੇ ਦੀ ਤਾਕਤ ਰਾਹੀਂ' ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਚੀਨ ਨੇ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਸ਼ੇਨਝੇਨ ਦਾ 'ਬਿਨਜ਼ੈੱਸ ਸੈਂਟਰ' ਕੀਤਾ ਬੰਦ

ਉਨ੍ਹਾਂ ਕਿਹਾ ਕਿ ਪਾਕਿਸਤਾਨ ਉਨ੍ਹਾਂ ਦੇ ਦਫ਼ਤਰ ਦੇ ਬਾਕੀ ਰਹਿੰਦੇ ਸਮੇਂ 'ਚ ਇਕ ਮਹਾਨ ਰਾਸ਼ਟਰ ਬਣਨ ਜਾ ਰਹੇ ਹਨ ਕਿਉਂਕਿ ਉਨ੍ਹਾਂ ਦੀ ਸਰਕਾਰ ਵੱਲੋਂ ਐਲਾਨੀਆਂ ਰਿਆਇਤਾਂ ਦੇ ਨਤੀਜੇ ਜਲਦ ਹੀ ਸਾਹਮਣੇ ਆਉਣਗੇ। ਕ੍ਰਿਕੇਟ ਤੋਂ ਸਿਆਸਤ 'ਚ ਆਏ ਖਾਨ ਨੇ ਕਿਹਾ ਕਿ ਉਹ ਦੇਸ਼ ਦੇ ਨੌਜਵਾਨਾਂ ਦੇ ਲਈ ਸਿਆਸਤ 'ਚ ਆਏ ਕਿਉਂਕਿ ਅਜਿਹਾ ਕਰਕੇ (ਸਿਆਸਤ 'ਚ ਆ ਕੇ) ਉਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਹੋਇਆ ਹੈ ਕਿਉਂਕਿ ਉਨ੍ਹਾਂ ਕੋਲ ਪਹਿਲਾਂ ਤੋਂ ਹੀ ਜੀਵਨ 'ਚ ਇਹ ਸਾਰਾ ਕੁਝ ਹੈ ਜਿਸ ਦਾ ਇਕ ਵਿਅਕਤੀ ਸੁਫ਼ਨਾ ਦੇਖਦਾ ਹੈ। ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਪ੍ਰਧਾਨ ਨੇ ਕਿਹਾ ਕਿ ਮੈਂ ਆਲੂ ਅਤੇ ਟਮਾਟਰ ਦੀਆਂ ਕੀਮਤਾਂ ਜਾਣਨ ਲਈ ਸਿਆਸਤ ਨਹੀਂ ਆਇਆ ਹੈ। ਮੈਂ ਦੇਸ਼ ਦੇ ਨੌਜਵਾਨਾਂ ਲਈ ਸਿਆਸਤ 'ਚ ਆਇਆ ਹਾਂ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਮਹਾਨ ਰਾਸ਼ਟਰ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸੱਚ ਦਾ ਸਾਥ ਦੇਣਾ ਹੋਵੇਗਾ।

ਇਹ ਵੀ ਪੜ੍ਹੋ :  ਸਾਢੇ 12 ਕਰੋੜ ਦੀ ਹੈਰੋਇਨ ਸਮੇਤ 4 ਸਮੱਗਲਰ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News