ਕੈਨੇਡਾ ''ਚ ਕੋਵਿਡ-19 ਪਾਬੰਦੀਆਂ ਅਤੇ ਲਾਜ਼ਮੀ ਟੀਕਾਕਰਨ ਵਿਰੁੱਧ ਪ੍ਰਦਰਸ਼ਨ, ਕੀਤੀ PM ਟਰੂਡੋ ਦੇ ਅਸਤੀਫੇ ਦੀ ਮੰਗ

Sunday, Jan 30, 2022 - 09:36 AM (IST)

ਓਟਾਵਾ (ਭਾਸ਼ਾ)- ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਸ਼ਨੀਵਾਰ ਨੂੰ ਹਜ਼ਾਰਾਂ ਲੋਕਾਂ ਨੇ ਟੀਕਾਕਰਨ ਨੂੰ ਲਾਜ਼ਮੀ ਬਣਾਉਣ ਅਤੇ ਕੋਵਿਡ-19 ਪਾਬੰਦੀਆਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਕੋਵਿਡ ਪਾਬੰਦੀਆਂ ਦੀ ਤੁਲਨਾ ਫਾਸੀਵਾਦ ਨਾਲ ਕੀਤੀ ਅਤੇ ਕੈਨੇਡੀਅਨ ਝੰਡੇ ਦੇ ਨਾਲ ਨਾਜ਼ੀ ਚਿੰਨ੍ਹ ਪ੍ਰਦਰਸ਼ਿਤ ਕੀਤੇ। 

ਪੜ੍ਹੋ ਇਹ ਅਹਿਮ ਖ਼ਬਰ- ਚੀਨ ਦੇ ਵਿਗਿਆਨੀਆਂ ਨੇ ਖੋਜਿਆ ਕੋਰੋਨਾ ਦਾ ਨਵਾਂ ਜਾਨਲੇਵਾ 'NeoCov' ਵਾਇਰਸ, ਦਿੱਤੀ ਇਹ ਚਿਤਾਵਨੀ

ਕਈ ਪ੍ਰਦਰਸ਼ਨਕਾਰੀਆਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਿੱਖੀ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਮਾਂਟਰੀਅਲ ਤੋਂ ਡੇਵਿਡ ਸੈਂਟੋਸ ਨੇ ਕਿਹਾ ਕਿ ਉਹ ਸੋਚਦਾ ਹੈ ਕਿ ਟੀਕਾਕਰਨ ਨੂੰ ਲਾਜ਼ਮੀ ਬਣਾਉਣਾ ਸਿਹਤ ਨਾਲ ਸਬੰਧਤ ਨਹੀਂ ਹੈ ਸਗੋਂ ਇਹ ਸਰਕਾਰ ਦੁਆਰਾ "ਚੀਜ਼ਾਂ ਨੂੰ ਨਿਯੰਤਰਿਤ ਕਰਨ" ਦੀ ਇੱਕ ਚਾਲ ਹੈ। ਵਿਰੋਧ ਪ੍ਰਦਰਸ਼ਨਾਂ ਦੇ ਆਯੋਜਕਾਂ ਨੇ ਸਾਰੀਆਂ ਕੋਵਿਡ-19 ਪਾਬੰਦੀਆਂ ਅਤੇ ਟੀਕੇ ਲਾਜ਼ਮੀ ਬਣਾਉਣ ਦੇ ਫੈ਼ਸਲੇ ਨੂੰ ਵਾਪਸ ਲੈਣ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਦੀ ਮੰਗ ਕੀਤੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News