ਥਾਈਲੈਂਡ ''ਚ ਲੋਕਤੰਤਰ ਸਮਰਥਕਾਂ ਦੀ ਪੁਲਸ ਨਾਲ ਝੜਪ
Sunday, Feb 14, 2021 - 06:51 PM (IST)
ਬੈਂਕਾਕ-ਥਾਈਲੈਂਡ 'ਚ ਰਾਜਸ਼ਾਹੀ ਦੇ ਅਪਮਾਨ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਚਾਰ ਕਾਮਰੇਡਾਂ ਨੂੰ ਰਿਹਾ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਤੰਤਰ ਸਮਰਥਕਾਂ ਦੀ ਸ਼ਨੀਵਾਰ ਦੀ ਰਾਤ ਨੂੰ ਪੁਲਸ ਨਾਲ ਝੜਪ ਹੋ ਗਈ। ਜ਼ਿਕਰਯੋਗ ਹੈ ਕਿ ਵਿਦਿਆਰਥੀ ਨੀਤ ਅੰਦੋਲਨ ਦੇ ਚਾਰ ਚੋਟੀ ਦੇ ਨੇਤਾਵਾਂ ਨੂੰ ਰਾਜਸ਼ਾਹੀ ਦੇ ਕਥਿਤ ਅਪਮਾਨ ਦੇ ਮਾਮਲੇ 'ਚ ਮੰਗਲਵਾਰ ਨੂੰ ਹਿਰਾਸਤ 'ਚ ਰੱਖਣ ਦਾ ਹੁਕਮ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ -ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਵੱਡੀ ਖਬਰ, ਟਰੂਡੋ ਸਰਕਾਰ ਨੇ ਬਦਲੇ ਨਿਯਮ
ਜੇਕਰ ਇਹ ਦੋਸ਼ ਸਾਬਤ ਹੁੰਦਾ ਹੈ ਤਾਂ ਉਨ੍ਹਾਂ ਨੂੰ 3 ਤੋਂ 15 ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ ਇਨ੍ਹਾਂ ਨੇਤਾਵਾਂ 'ਤੇ ਦੇਸ਼ਧ੍ਰੋਹ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਪੁਲਸ ਦੇ ਉਪ ਬੁਲਾਰੇ ਕ੍ਰਿਸ਼ਨਾ ਪੱਤਨਾਚਾਰੋਅਨ ਨੇ ਦੱਸਿਆ ਕਿ ਝੜਪ 'ਚ 20 ਤੋਂ ਵਧੇਰੇ ਪੁਲਸ ਮੁਲਾਜ਼ਮ ਜ਼ਖਮੀ ਹੋਏ ਹਨ ਜਦਕਿ 7-8 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਇਹ ਵੀ ਪੜ੍ਹੋ -ਬੱਚਿਆਂ ਲਈ ਟੀਕੇ ਦਾ ਪ੍ਰੀਖਣ ਕਰ ਰਹੀ ਹੈ ਆਕਸਫੋਰਡ ਯੂਨੀਵਰਸਿਟੀ
ਉਨ੍ਹਾਂ ਨੇ ਦੱਸਿਆ ਕਿ ਪੁਲਸ ਦੇ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦੌਰਾਨ ਜ਼ਖਮੀ ਹੋਣ ਵਾਲੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਦੇ ਸੰਬੰਧ 'ਚ ਕੋਈ ਜਾਣਕਾਰੀ ਨਹੀਂ ਹੈ। ਥਾਈਲੈਂਡ 'ਚ ਪਿਛਲੇ ਸਾਲ ਪ੍ਰਧਾਨ ਮੰਤਰੀ ਪ੍ਰਯੁਥ ਚਾਨ ਅਤੇ ਉਨ੍ਹਾਂ ਦੀ ਸਰਕਾਰ ਨੂੰ ਹਟਾਉਣ, ਸੰਵਿਧਾਨ 'ਚ ਸੋਧ ਕਰ ਦੇਸ਼ 'ਚ ਵਧੇਰੇ ਲੋਕਤਾਂਤਰਿਕ ਵਿਵਸਥਾ ਕਾਇਮ ਕਰਨ ਅਤੇ ਸੁਧਾਰ ਕਰ ਰਾਜਸ਼ਾਹੀ ਦੇ ਸੰਬੰਧ 'ਚ ਕੀਤੀ ਜਾ ਰਹੀ ਮੰਗ 'ਤੇ ਸਭ ਤੋਂ ਵਧੇਰੇ ਵਿਵਾਦ ਹੈ ਕਿਉਂਕਿ ਇਹ ਸੰਸਥਾ ਅਛੂਤ ਅਤੇ ਥਾਈ ਰਾਸ਼ਟਰਵਾਦ ਦਾ ਕੇਂਦਰ ਮੰਨਿਆ ਜਾਂਦਾ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।