ਦਿੱਲੀ ਗੈਂਗਰੇਪ : ਅੱਤਵਾਦੀ ਜਥੇਬੰਦੀ ਸਿੱਖਸ ਫਾਰ ਜਸਟਿਸ ਨੇ ਪੀੜਤਾ ਲਈ 25,000 ਡਾਲਰ ਦੇਣ ਦਾ ਕੀਤਾ ਐਲਾਨ
Thursday, Feb 03, 2022 - 01:01 AM (IST)
ਲੰਡਨ (ਜ. ਬ.)-ਭਾਰਤ 'ਚ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਨੇ ਦਿੱਲੀ ਗੈਂਗਰੇਪ ਸਿੱਖ ਪੀੜਤਾ ਲਈ 25,000 ਡਾਲਰ ਦੇਣ ਦਾ ਐਲਾਨ ਕੀਤਾ ਹੈ। ਭਾਰਤ ਦੇ ਟੁਕੜੇ ਕਰਨ ਦੇ ਸੁਪਨੇ ਲੈ ਕੇ ਹਮੇਸ਼ਾ ਚਰਚਾ 'ਚ ਰਹਿਣ ਵਾਲੀ ‘ਸਿੱਖਸ ਫਾਰ ਜਸਟਿਸ’ ਦੇ ਅਟਾਰਨੀ ਜਨਰਲ ਗੁਰਪਤਵੰਤ ਸਿੰਘ ਪੰਨੂ ਨੇ ਪੀੜਤ ਲੜਕੀ ਅਤੇ ਉਸ ਦੀ ਭੈਣ ਨੂੰ ਸਹਾਇਤਾ ਲਈ ਭਾਰਤੀ ਕਰੰਸੀ ਤਕਰੀਬਨ 20 ਲੱਖ ਰੁਪਏ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਸਿੱਖ ਔਰਤਾਂ ਨਾਲ ਸਮੂਹਿਕ ਗੈਂਗਰੇਪ ‘ਸਿੱਖ ਬਨਾਮ ਹਿੰਦੂ’ ਦਾ ਪ੍ਰਗਟਾਵਾ ਹੈ।
ਇਹ ਵੀ ਪੜ੍ਹੋ : ਕਾਂਗਰਸੀ ਵਿਧਾਇਕ ਦਾ ਪੁੱਤਰ ਗੱਡੀ ਦੀ ਲਪੇਟ ’ਚ ਆਉਣ ਤੋਂ ਵਾਲ-ਵਾਲ ਬਚਿਆ
ਵਿਦੇਸ਼ਾਂ ਤੋ ਨਫ਼ਰਤ ਫੈਲਾਉਣ ਦੇ ਮਨਸੂਬਿਆਂ 'ਚ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਆਪਣੇ ਵੀਡੀਓ ਸੰਦੇਸ਼ 'ਚ 4 ਫਰਵਰੀ ਨੂੰ ‘‘ਦਿੱਲੀ ਰੇਲ ਰੋਕੋ’’ ਦਾ ਸੱਦਾ ਦਿੱਤਾ ਤਾਂ ਜੋ ਸਿੱਖਾਂ ’ਤੇ ਬੇਇਨਸਾਫੀ ਨੂੰ ਜਗ-ਜ਼ਾਹਿਰ ਕੀਤਾ ਜਾ ਸਕੇ। ਪੰਨੂ ਨੇ ਭਾਰਤੀ ਸਿੱਖਾਂ 'ਚ ਪਾੜਾ ਪਾਉਣ ਦੇ ਮਕੱਸਦ ਨਾਲ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਵਿਚਲੇ ਸਿੱਖਾਂ ਲਈ ਪੰਜਾਬ ਦੀ ਸੁਤੰਤਰਤਾ ਲਈ ਰਾਇਸ਼ੁਮਾਰੀ ਦਾ ਸਮਰਥਨ ਕੀਤਾ ਜਾਵੇ।
ਇਹ ਵੀ ਪੜ੍ਹੋ : ਯੂਕੇਨ ਦੀ ਸਰਹੱਦ 'ਤੇ ਤਣਾਅ ਦਰਮਿਆਨ ਬਾਈਡੇਨ ਹੋਰ ਜ਼ਿਆਦਾ ਫੌਜੀਆਂ ਨੂੰ ਭੇਜ ਰਹੇ ਹਨ ਯੂਰਪ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।