ਟੋਂਗਾ ਦੇ ਪ੍ਰਧਾਨ ਮੰਤਰੀ ਐਕਿਲਿਸੀ ਪੋਹਿਵਾ ਦਾ ਦਿਹਾਂਤ

Thursday, Sep 12, 2019 - 10:14 AM (IST)

ਟੋਂਗਾ ਦੇ ਪ੍ਰਧਾਨ ਮੰਤਰੀ ਐਕਿਲਿਸੀ ਪੋਹਿਵਾ ਦਾ ਦਿਹਾਂਤ

ਟੋਂਗਾ — ਦੱਖਣੀ ਪ੍ਰਸ਼ਾਂਤ ਮਹਾਸਾਗਰੀ ਟਾਪੂ ਸਮੂਹ ਟੋਂਗਾ ਦੇ ਪ੍ਰਧਾਨ ਮੰਤਰੀ ਐਕਿਲਿਸੀ ਪੋਹਿਵਾ ਦਾ ਨਿਊਜ਼ੀਲੈਂਡ 'ਚ 78 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਰਾਸ਼ਟਰੀ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਮੀਡੀਆ ਨੇ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਲੋਪੇਟੀ ਸੈਨਿਟੂਲੀ ਦੇ ਹਵਾਲੇ ਤੋਂ ਦੱਸਿਆ ਕਿ ਨਿਊਜ਼ੀਲੈਂਡ 'ਚ ਆਕਲੈਂਡ ਸ਼ਹਿਰ ਦੇ ਇਕ ਹਸਪਤਾਲ 'ਚ ਨਿਮੋਨੀਆ ਦਾ ਇਲਾਜ ਕਰ ਕਰਵਾ ਰਹੇ ਪੋਹਿਵਾ ਦਾ ਦਿਹਾਂਤ ਹੋ ਗਿਆ।

ਨਿਊਜ਼ੀਲੈਂਡ ਰੇਡੀਓ ਮੁਤਾਬਕ ਪੋਹਿਵਾ ਇਸ ਸਾਲ ਦੀ ਸ਼ੁਰੂਆਤ ਤੋਂ ਆਕਲੈਂਡ 'ਚ ਇਲਾਜ ਕਰਵਾ ਰਹੇ ਸਨ। ਉਹ 2014 ਤੋਂ ਟੋਂਗਾ ਦੇ ਪ੍ਰਧਾਨ ਮੰਤਰੀ ਦੇ ਰੂਪ 'ਚ ਕੰਮ ਕਰ ਰਹੇ ਸਨ। ਉਨ੍ਹਾਂ ਦੀਆਂ ਅੰਤਿਮ ਰਸਮਾਂ ਕਦੋਂ ਕੀਤੀਆਂ ਜਾਣਗੀਆਂ ਇਸ ਸਬੰਧੀ ਅਜੇ ਜਾਣਕਾਰੀ ਨਹੀਂ ਮਿਲ ਸਕੀ।


Related News