ਕਾਲੀ ਸੂਚੀ ਤੋਂ ਬਚਣ ਲਈ FATF ਨੂੰ ਗੁੰਮਰਾਹ ਕਰ ਰਿਹੈ ਪਾਕਿਸਤਾਨ

09/23/2020 4:59:31 PM

ਪੇਸ਼ਾਵਰ: ਫਾਈਨੇਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੀ ਸਮੀਖਿਆ ਬੈਠਕ ਦੇ ਲਈ ਜਿਵੇਂ-ਜਿਵੇਂ ਅਕਤੂਬਰ ਦੀ ਸਮਾਂ ਸੀਮਾ ਨੇੜੇ ਆ ਰਹੀ ਹੈ ਪਾਕਿਸਤਾਨ ਦੀ ਪਰੇਸ਼ਾਨੀ ਵੱਧਦੀ ਜਾ ਰਹੀ ਹੈ।FATF ਵਲੋਂ ਕਾਲੀ ਸੂਚੀ 'ਚ ਪਾਏ ਜਾਣ ਦੇ ਸ਼ੱਕ ਦੇ ਮੱਦੇਨਜ਼ਰ ਘਬਰਾਏ ਪਾਕਿਸਤਾਨ ਨੇ ਪੁਰਾਣੀ ਚਾਲ ਚੱਲਦੇ ਹੋਏ ਵੈਸ਼ਵਿਕ ਨਿਗਰਾਨੀ ਸੰਸਥਾ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਨੇ ਜੇ.ਯੂ.ਡੀ. ਪ੍ਰਮੁੱਖ ਅਤੇ ਲਸ਼ਕਰ-ਏ.ਤੋਇਬਾ ਦੇ ਸਰਪ੍ਰਸਤ ਹਾਫਿਜ਼ ਸਈਦ ਨੂੰ ਬਚਾਉਣ ਦੇ ਲਈ ਇਕ ਹੋਰ ਕੋਸ਼ਿਸ਼ ਕੀਤੀ ਹੈ। ਸੁਰੱਖਿਆ ਵਿਗਿਆਨੀਆਂ ਨੇ ਕਿਹਾ ਕਿ ਇਸਲਾਮਾਬਾਦ ਵੈਸ਼ਵਿਕ ਅੱਤਵਾਦ ਰੋਕੂ ਨਿਗਰਾਨੀ ਸੰਸਥਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਬਲੈਕ ਲਿਸਟ ਤੋਂ ਬਚਣ ਦੇ ਇਲਾਵਾ ਆਪਣੀ ਧਰਤੀ 'ਤੇ ਖੁੱਲ੍ਹਆਮ ਘੁੰਮ ਰਹੇ ਅੱਤਵਾਦੀ ਅਪਰਾਧੀਆਂ ਨੂੰ ਬਚਾ ਸਕਣ। 

ਹਾਲ ਹੀ 'ਚ ਇਕ ਫੈਸਲੇ 'ਚ ਪਾਕਿਸਤਾਨ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਅੱਤਵਾਦ ਅਤੇ ਦਹਿਸ਼ਤ ਲਈ ਖ਼ਜ਼ਾਨਾ ਪਹੁੰਚਾਉਣ ਦੇ ਲਈ ਆਪਣੀਆਂ ਸੰਪਤੀਆਂ ਦਾ ਉਪਯੋਗ ਕਰਨ ਦੇ ਦੋਸ਼ 'ਚ LeT, JuD ਅਤੇ ਇਸ ਦੇ ਸਹਿਯੋਗੀ ਦਲ ਹਮਦ ਟਰੱਸਟ ਨਾਲ ਜੁੜੇ 3 ਅੱਤਵਾਦੀਆਂ ਜਫਰ ਇਕਾਬਲ, ਹਾਫਿਜ਼ ਅਬਦੁੱਲ ਸਲੀਮ ਅਤੇ ਹਾਫਿਜ਼ ਅਬਦੁੱਲ ਰਹਿਮਾਨ ਮੱਕੀ ਨੂੰ ਦੋਸ਼ੀ ਠਹਿਰਾਇਆ ਸੀ, ਜਿਸ 'ਤੇ ਸੰਗਠਨ ਸਖ਼ਤੀ ਦਿਖਾ ਸਕਦਾ ਹੈ। ਹਾਲਾਂਕਿ ਅਦਾਲਤ ਨੇ ਇਕਬਾਲ ਅਤੇ ਸਲੀਮ ਨੂੰ ਕੁੱਲ ਛੇ ਸਾਲ ਦੇ ਕਾਰਾਵਾਸ ਦੇ ਨਾਲ-ਨਾਲ ਇਕ-ਇਕ ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ, ਜਦਕਿ ਮੱਕੀ ਨੂੰ ਡੇਢ ਸਾਲ ਦੀ ਜੇਲ੍ਹ ਅਤੇ ਪਾਕਿਸਤਾਨੀ ਰੁਪਏ 20,000 ਦੇ ਜੁਰਮਾਨੇ ਦੇ ਨਾਲ ਛੱਡ ਦਿੱਤਾ ਗਿਆ। 

ਮੱਕੀ ਲਸ਼ਕਰ ਚੀਫ਼ ਹਾਫਿਜ਼ ਸਈਦ ਦਾ ਸਾਲਾ ਹੈ ਉਹ JuD ਦੇ ਰਾਜਨੀਤਿਕ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਪ੍ਰਮੁੱਖ ਵੀ ਹਨ। ਸੁਰੱਖਿਆ ਸੂਤਰਾਂ ਨੇ ਕਿਹਾ ਕਿ ਅਦਾਲਤ ਨੇ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਇਕ ਛੋਟੀ ਜਿਹੀ ਸਜ਼ਾ ਸੁਣਾ ਦਿੱਤੀ ਕਿ ਉਹ ਟਰੱਸਟ ਦੇ ਉੱਪ ਪ੍ਰਧਾਨ ਹਨ, ਇਸ ਲਈ ਉਹ ਸੰਗਠਨ ਦੇ ਮਹੱਤਵਪੂਰਨ ਕਾਰਜਕਰਤਾ ਹਨ,ਜੋ ਲਸ਼ਕਰ ਦਾ ਮੂਲ ਸੰਗਠਨ ਹੈ, ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਅਸਲ ਪਾਕਿਸਤਾਨ ਨੇ ਅੱਤਵਾਦੀਆਂ ਦੇ ਖਿਲਾਫ ਇਹ ਮਾਮੂਲੀ ਕਾਰਵਾਈ ਸਿਰਫ਼ ਐੱਫ.ਏ.ਟੀ. ਐੱਫ ਦੀਆਂ ਅੱਖਾਂ ਦੀ ਮਿੱਟੀ ਪਾਉਣ ਦੇ ਲਈ ਕੀਤੀ ਗਈ ਹੈ।


Shyna

Content Editor

Related News