ਪਾਕਿਸਤਾਨ ਵੱਲ ਬੁਰੀ ਨਜ਼ਰ ਨਾਲ ਨਾ ਦੇਖੇ ਇਜ਼ਰਾਈਲ, ਡਾਰ ਨੇ ਦਿੱਤੀ ਧਮਕੀ

Tuesday, Jun 17, 2025 - 03:14 PM (IST)

ਪਾਕਿਸਤਾਨ ਵੱਲ ਬੁਰੀ ਨਜ਼ਰ ਨਾਲ ਨਾ ਦੇਖੇ ਇਜ਼ਰਾਈਲ, ਡਾਰ ਨੇ ਦਿੱਤੀ ਧਮਕੀ

ਇਸਲਾਮਾਬਾਦ: ਪਾਕਿਸਤਾਨ ਨੇ ਇਜ਼ਰਾਈਲ ਨੂੰ ਖੁੱਲ੍ਹੀ ਧਮਕੀ ਦਿੱਤੀ ਹੈ। ਹਾਲ ਹੀ ਵਿਚ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਸੰਸਦ ਵਿੱਚ ਬੋਲਦਿਆਂ ਕਿਹਾ ਹੈ ਕਿ ਜੇਕਰ ਇਜ਼ਰਾਈਲ ਪਾਕਿਸਤਾਨ 'ਤੇ ਬੁਰੀ ਨਜ਼ਰ ਪਾਉਂਦਾ ਹੈ, ਤਾਂ ਅਸੀਂ ਉਸਦੀ ਅੱਖ ਕੱਢ ਦੇਵਾਂਗੇ। ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਅਤੇ ਪੂਰੀ ਦੁਨੀਆ ਨੇ ਇਹ ਦੇਖ ਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿੱਥੋਂ ਤੱਕ ਦੇਸ਼ ਦੀ ਪ੍ਰਭੂਸੱਤਾ ਅਤੇ ਦੇਸ਼ ਦੀ ਸੁਰੱਖਿਆ ਦਾ ਸਵਾਲ ਹੈ, ਅਸੀਂ ਇੱਕਜੁੱਟ ਰਹਾਂਗੇ। ਇਸਹਾਕ ਡਾਰ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਉਹ ਈਰਾਨੀ ਜਨਰਲ ਦੇ ਵਾਇਰਲ ਹੋ ਰਹੇ ਬਿਆਨ 'ਤੇ ਪਾਕਿਸਤਾਨ ਦਾ ਸਪੱਸ਼ਟੀਕਰਨ ਪੇਸ਼ ਕਰ ਰਹੇ ਸਨ।

 

 

ਪੜ੍ਹੋ ਇਹ ਅਹਿਮ ਖ਼ਬਰ- ਵੱਡੇ ਹਮਲੇ ਦੀ ਤਿਆਰੀ 'ਚ ਇਜ਼ਰਾਈਲ! 3 ਲੱਖ ਲੋਕਾਂ ਨੂੰ ਤਹਿਰਾਨ ਛੱਡਣ ਦੀ ਚੇਤਾਵਨੀ

ਦਰਅਸਲ ਈਰਾਨ ਦੀ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਜਨਰਲ ਮੋਹਸਿਨ ਰੇਜ਼ਾਈ ਦਾ ਇੱਕ ਬਿਆਨ ਤੇਜ਼ੀ ਨਾਲ ਵਾਇਰਲ ਹੋਇਆ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜੇਕਰ ਇਜ਼ਰਾਈਲ ਈਰਾਨ 'ਤੇ ਪ੍ਰਮਾਣੂ ਬੰਬ ਚਲਾਉਂਦਾ ਹੈ, ਤਾਂ ਪਾਕਿਸਤਾਨ ਇਜ਼ਰਾਈਲ 'ਤੇ ਪ੍ਰਮਾਣੂ ਹਮਲਾ ਕਰੇਗਾ। ਇਹ ਬਿਆਨ ਸਾਹਮਣੇ ਆਉਂਦੇ ਹੀ ਪਾਕਿਸਤਾਨ ਪਹਿਲਾਂ ਘਬਰਾ ਗਿਆ ਅਤੇ ਸਪੱਸ਼ਟੀਕਰਨ ਦੇਣਾ ਸ਼ੁਰੂ ਕਰ ਦਿੱਤਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕਿਹਾ ਕਿ ਪਾਕਿਸਤਾਨ ਇੱਕ ਜ਼ਿੰਮੇਵਾਰ ਦੇਸ਼ ਹੈ ਅਤੇ ਇਸਦਾ ਪ੍ਰਮਾਣੂ ਪ੍ਰੋਗਰਾਮ ਉਸਦੀ ਰੱਖਿਆ ਲਈ ਹੈ। ਇਸਹਾਕ ਡਾਰ ਨੇ ਪਾਕਿਸਤਾਨ ਦੀ ਸੰਸਦ ਨੂੰ ਕਿਹਾ ਕਿ 'ਸਾਡਾ ਪਰਮਾਣੂ ਬੰਬ ਸਿਰਫ ਸਾਡੇ ਲਈ ਹੈ। ਪਰਮਾਣੂ ਬੰਬ ਬਾਰੇ ਈਰਾਨ ਦਾ ਦਾਅਵਾ ਪੂਰੀ ਤਰ੍ਹਾਂ ਗਲਤ ਹੈ।' ਇਸ ਦੌਰਾਨ ਉਹ ਭਾਰਤ ਦਾ ਨਾਮ ਲੈਣਾ ਨਹੀਂ ਭੁੱਲੇ। ਉਨ੍ਹਾਂ ਨੇ ਈਰਾਨੀ ਜਨਰਲ ਦੇ ਪਾਕਿਸਤਾਨ ਤੋਂ ਪਰਮਾਣੂ ਮਦਦ ਪ੍ਰਾਪਤ ਕਰਨ ਦੇ ਦਾਅਵੇ ਨੂੰ, ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਨੂੰ ਪੂਰੀ ਤਰ੍ਹਾਂ ਝੂਠ ਕਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News