ਸਕਾਟਲੈਂਡ ''ਚ ਰੋਜ਼ਾਨਾ ਦੇ ਕੋਵਿਡ ਕੇਸਾਂ ਨੇ ਕੀਤਾ 6,000 ਦਾ ਅੰਕੜਾ ਪਾਰ

Saturday, Aug 28, 2021 - 07:45 PM (IST)

ਸਕਾਟਲੈਂਡ ''ਚ ਰੋਜ਼ਾਨਾ ਦੇ ਕੋਵਿਡ ਕੇਸਾਂ ਨੇ ਕੀਤਾ 6,000 ਦਾ ਅੰਕੜਾ ਪਾਰ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ 'ਚ ਕੋਰੋਨਾ ਵਾਇਰਸ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਰੋਜ਼ਾਨਾ ਦੇ ਕੋਵਿਡ ਮਾਮਲਿਆਂ ਦੇ ਸੰਬੰਧ 'ਚ ਇੱਥੇ ਇੱਕ ਹਫਤੇ 'ਚ ਹੀ ਹਜ਼ਾਰਾਂ ਕੇਸਾਂ ਨੂੰ ਦਰਜ ਕੀਤਾ ਗਿਆ ਹੈ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 24 ਘੰਟਿਆਂ 'ਚ ਸਕਾਟਲੈਂਡ 'ਚ 6835 ਨਵੇਂ ਇੱਕ ਦਿਨਾਂ ਕੇਸ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ : PM ਮੋਦੀ ਨੇ ਕੀਤਾ ਜਲਿਆਂਵਾਲਾ ਬਾਗ ਦੇ ਨਵੇਂ ਕੰਪਲੈਕਸ ਦਾ ਉਦਘਾਟਨ, ਕਿਹਾ-ਇਸ ਦੀ ਮਿੱਟੀ ਨੂੰ ਸਿਜਦਾ

ਇਸ ਤੋਂ ਪਹਿਲਾਂ ਵੀ ਇਸ ਹਫਤੇ 'ਚ ਮੰਗਲਵਾਰ ਨੂੰ 4323 ਅਤੇ ਬੁੱਧਵਾਰ ਨੂੰ 5021 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਦੇ ਇਲਾਵਾ ਸਟਰਜਨ ਨੇ ਦੱਸਿਆ ਕਿ ਵੀਰਵਾਰ ਤੱਕ ਹਸਪਤਾਲ 'ਚ 479 ਲੋਕ ਦਾਖਲ ਸਨ, ਜਿਨ੍ਹਾਂ 'ਚੋਂ 47 ਲੋਕ ਆਈ.ਸੀ.ਯੂ. 'ਚ ਸਨ ਅਤੇ ਪਿਛਲੇ 24 ਘੰਟਿਆਂ ਦੌਰਾਨ ਕੁੱਲ ਚਾਰ ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਬੰਗਲਾਦੇਸ਼ : ਨਦੀ 'ਚ ਕਿਸ਼ਤੀ ਡੁੱਬਣ ਕਾਰਨ 20 ਲੋਕਾਂ ਦੀ ਹੋਈ ਮੌਤ

ਸਟਰਜਨ ਨੇ ਕਿਹਾ ਕਿ ਸਕਾਟਿਸ਼ ਸਰਕਾਰ ਲੋੜ ਪੈਣ 'ਤੇ ਕੋਵਿਡ ਪਾਬੰਦੀਆਂ ਨੂੰ ਦੁਬਾਰਾ ਲਗਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦੀ ਪਰ ਫਿਲਹਾਲ ਤਾਲਾਬੰਦੀ ਬਾਰੇ ਵਿਚਾਰ ਨਹੀਂ ਕੀਤਾ ਜਾ ਰਿਹਾ। ਸਰਕਾਰ ਅਨੁਸਾਰ ਸਖਤ ਪਾਬੰਦੀਆਂ ਲਗਾਉਣ ਨਾਲ ਨੌਕਰੀਆਂ, ਮਾਨਸਿਕ ਅਤੇ ਸਰੀਰਕ ਸਿਹਤ ਲਈ ਗੰਭੀਰ ਨਤੀਜੇ ਸਾਹਮਣੇ ਆਉਣ ਦੇ ਨਾਲ ਐੱਨ.ਐੱਚ.ਐੱਸ. 'ਤੇ ਵੀ ਪ੍ਰਭਾਵ ਪੈ ਸਕਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News