PM ਇਮਰਾਨ ਦੀ ਨਿੰਦਾ ਕਰਨਾ ਈਸਾਈ ਮਹਿਲਾ ਐਂਕਰ ਨੂੰ ਪਿਆ ਮਹਿੰਗਾ, ਨੌਕਰੀ ਤੋਂ ਹੱਥ ਪਏ ਧੋਣੇ
Tuesday, Jun 22, 2021 - 07:02 PM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਔਰਤਾਂ ਵੱਲੋਂ ਛੋਟੇ ਕੱਪੜੇ ਪਾਉਣ ਦੇ ਕਾਰਨ ਵਧ ਰਹੇ ਕ੍ਰਾਈਮ ਸਬੰਧੀ ਦਿੱਤੇ ਬਿਆਨ ਦੇ ਬਾਅਦ ਇਕ ਚੈਨਲ ’ਤੇ ਐਂਕਰ ਦੇ ਰੂਪ ’ਚ ਕੰਮ ਕਰਨ ਵਾਲੀ ਈਸਾਈ ਮਹਿਲਾ ਐਂਕਰ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨਿੰਦਾ ਕਰਨ ’ਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਐਂਕਰ ਨੂੰ ਹੁਣ ਕੱਟੜਪੰਥੀਆਂ ਤੋਂ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ।
ਇਹ ਵੀ ਪੜ੍ਹੋ : ਇਕੱਠੇ 10 ਬੱਚਿਆਂ ਨੂੰ ਜਨਮ ਦੇਣ ਦਾ ਦਾਅਵਾ ਕਰਨ ਵਾਲੀ ਮਾਂ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ
ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਇਕ ਛੋਟੇ ਚੈਨਲ ਦੀ ਔਰਤ ਐਂਕਰ ਬਨੀਸ ਸਲੀਮ ਨੇ ਆਪਣੇ ਪ੍ਰੋਗਰਾਮ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਪਾਕਿਸਤਾਨ ’ਚ ਜਬਰ-ਜ਼ਿਨਾਹ ਦੀਆਂ ਘਟਨਾਵਾਂ ਦਾ ਕਾਰਨ ਲੜਕੀਆਂ ਵੱਲੋਂ ਛੋਟੇ ਕੱਪੜੇ ਪਾਏ ਦੱਸੇ ਜਾਣ ਦੇ ਚੱਲਦੇ ਇਸ ਨੂੰ ਇਮਰਾਨ ਖਾਨ ਦੀ ਛੋਟੀ ਤੇ ਕੋਝੀ ਮਾਨਸਿਕਤਾ ਦੱਸਿਆ ਸੀ। ਐਂਕਰ ਸਲੀਮ ਨੇ ਇਸ ਨੂੰ ਮਹਿਲਾ ਦੇ ਅਧਿਕਾਰਾਂ ਦਾ ਘਾਣ ਵੀ ਦੱਸਿਆ ਸੀ। ਇਸ ਦੇ ਬਾਅਦ ਉਕਤ ਈਸਾਈ ਮਹਿਲਾ ਐਂਕਰ ਨੂੰ ਅੱਜ ਨੌਕਰੀ ਤੋਂ ਕੱਢ ਦਿੱਤਾ ਗਿਆ। ਜਿਵੇਂ ਹੀ ਉਸ ਨੂੰ ਨੌਕਰੀ ਤੋਂ ਕੱਢਿਆ ਗਿਆ, ਉਸ ਸਮੇਂ ਉਸ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ। ਇਕ ਕੱਟੜਪੰਥੀ ਨੇ ਤਾਂ ਸਲੀਮ ਨੂੰ ਪਾਕਿਸਤਾਨ ਛੱਡ ਕਿਸੇ ਦੂਜੇ ਦੇਸ਼ ’ਚ ਚਲੇ ਜਾਣ ਦੀ ਧਮਕੀ ਤੱਕ ਦੇ ਦਿੱਤੀ ਹੈ।