ਜਾਪਾਨ ਦਾ ਨਵਾਂ ਐਲਾਨ, ਚੀਨ ਤੋਂ ਆਉਣ ਵਾਲਿਆਂ ਲਈ ਕੋਵਿਡ ਟੈਸਟ ਹੋਵੇਗਾ ਲਾਜ਼ਮੀ
Tuesday, Dec 27, 2022 - 05:51 PM (IST)

ਟੋਕੀਓ (ਭਾਸ਼ਾ)- ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਵਿੱਚ ਕੋਵਿਡ-19 ਦੇ ਵੱਧ ਰਹੇ ਕੇਸਾਂ ਵਿਰੁੱਧ ਸਾਵਧਾਨੀ ਵਜੋਂ ਸ਼ੁੱਕਰਵਾਰ ਤੋਂ ਦੇਸ਼ ਤੋਂ ਆਉਣ ਵਾਲੇ ਸਾਰੇ ਸੈਲਾਨੀਆਂ ਦੀ ਕੋਰੋਨਾ ਵਾਇਰਸ ਸੰਕਰਮਣ ਦੀ ਜਾਂਚ ਦੀ ਲੋੜ ਹੋਵੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਜਾਪਾਨ ਦੇ ਇਸ ਐਲਾਨ ਤੋਂ ਇਕ ਦਿਨ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ ਚੀਨ ਵੱਲੋਂ 'ਜ਼ੀਰੋ ਕੋਵਿਡ ਨੀਤੀ' 'ਚ ਅਚਾਨਕ ਢਿੱਲ ਦਿੱਤੇ ਜਾਣ ਤੋਂ ਬਾਅਦ ਉਹ ਦੇਸ਼ ਭਰ 'ਚ ਇਨਫੈਕਸ਼ਨ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਨੂੰ ਲੈ ਕੇ ਕਾਫੀ ਚਿੰਤਤ ਹੈ।
ਪੜ੍ਹੋ ਇਹ ਅਹਿਮ ਖ਼ਬਰ-ਬਾਰਡਰ ਤੇ ਉਡਾਣਾਂ ਓਪਨ, ਕੁਆਰੰਟੀਨ ਖ਼ਤਮ', ਚੀਨ ਨੇ ਕੋਰੋਨਾ ਤਬਾਹੀ ਵਿਚਾਲੇ ਲਏ ਹੈਰਾਨੀਜਨਕ ਫ਼ੈਸਲੇ
ਕਿਸ਼ਿਦਾ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਦੀ ਤਰਫੋਂ ਜਾਣਕਾਰੀ ਅਤੇ ਪਾਰਦਰਸ਼ਤਾ ਦੀ ਘਾਟ ਕਾਰਨ ਸੁਰੱਖਿਆ ਉਪਾਵਾਂ ਨੂੰ ਨਿਰਧਾਰਤ ਕਰਨਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਅਤੇ ਸਥਾਨਕ ਅਧਿਕਾਰੀਆਂ ਤੋਂ ਪ੍ਰਾਪਤ ਸੂਚਨਾਵਾਂ ਅਤੇ ਸਰਕਾਰੀ ਅਤੇ ਨਿੱਜੀ ਸੰਸਥਾਵਾਂ ਤੋਂ ਪ੍ਰਾਪਤ ਸੂਚਨਾਵਾਂ ਵਿੱਚ ਭਾਰੀ ਅੰਤਰ ਹਨ। ਉਹਨਾਂ ਨੇ ਕਿਹਾ ਕਿ “ਜਾਪਾਨ ਵਿੱਚ ਚਿੰਤਾ ਵਧ ਰਹੀ ਹੈ। ਅਸੀਂ ਸਥਿਤੀ ਦੇ ਮੱਦੇਨਜ਼ਰ ਅਸਥਾਈ ਵਿਸ਼ੇਸ਼ ਉਪਾਅ ਕਰਨ ਦਾ ਫ਼ੈਸਲਾ ਕੀਤਾ ਹੈ।” ਜਾਪਾਨ ਨੇ ਦੇਸ਼ ਵਿੱਚ ਸਾਲ ਦੇ ਅੰਤ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਜਸ਼ਨਾਂ, ਤਿਉਹਾਰਾਂ ਅਤੇ ਮੁਲਾਕਾਤਾਂ ਕਾਰਨ ਸੰਕਰਮਣ ਫੈਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਸ਼ੁੱਕਰਵਾਰ ਤੋਂ ਨਵੇਂ ਨਿਯਮ ਲਾਗੂ ਕੀਤੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।