ਮੈਕਸੀਕੋ ਵਿਚ ਕੋਰੋਨਾ ਕਾਰਨ ਇਕ ਦਿਨ ਵਿਚ 790 ਲੋਕਾਂ ਦੀ ਮੌਤ

Thursday, Jul 23, 2020 - 01:14 PM (IST)

ਮੈਕਸੀਕੋ ਸਿਟੀ- ਮੈਕਸੀਕੋ ਵਿਚ ਕੋਰੋਨਾ ਵਾਇਰਸ ਕਾਰਨ ਪਿਛਲੇ 24 ਘੰਟਿਆਂ ਵਿਚ 790 ਲੋਕਾਂ ਦੀ ਮੌਤ ਹੋ ਗਈ, ਜਿਸ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 41,190 ਹੋ ਗਈ ਹੈ। 

ਸਿਹਤ ਮੰਤਰਾਲੇ ਵਿਚ ਮਹਾਮਾਰੀ ਵਿਗਿਆਨ ਦੇ ਨਿਰਦੇਸ਼ਕ ਜੋਸ ਲੁਈਸ ਅਲੋਮੀਆ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਮਿਆਦ ਦੇ ਅੰਦਰ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 6,019 ਤੋਂ ਵੱਧ ਕੇ 3,62,274 ਹੋ ਗਈ ਹੈ। ਇਕ ਦਿਨ ਪਹਿਲਾਂ ਲਤੀਨੀ ਅਮਰੀਕੀ ਦੇਸ਼ ਵਿਚ ਕੋਰੋਨਾ ਵਾਇਰਸ ਦੇ 6,859 ਨਵੇਂ ਮਾਮਲੇ ਦਰਜ ਕੀਤੇ ਗਏ ਸਨ ਤੇ 915 ਲੋਕਾਂ ਦੀ ਮੌਤ ਹੋਈ ਸੀ। 


Lalita Mam

Content Editor

Related News