ਟਰੰਪ ਨਾਲ ਮੁਲਾਕਾਤ ਕਰਨ ਤੋਂ ਬਾਅਦ ਬ੍ਰਾਜ਼ੀਲੀਆਈ ਅਧਿਕਾਰੀ ਨੂੰ ਹੋਇਆ ਕੋਰੋਨਾਵਾਇਰਸ

Friday, Mar 13, 2020 - 12:53 AM (IST)

ਟਰੰਪ ਨਾਲ ਮੁਲਾਕਾਤ ਕਰਨ ਤੋਂ ਬਾਅਦ ਬ੍ਰਾਜ਼ੀਲੀਆਈ ਅਧਿਕਾਰੀ ਨੂੰ ਹੋਇਆ ਕੋਰੋਨਾਵਾਇਰਸ

ਬ੍ਰਾਸੀਲੀਆ - ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਦੇ ਸੰਚਾਰ ਪ੍ਰਮੁੱਖ ਜਿਨ੍ਹਾਂ ਨੇ ਇਸ ਹਫਤੇ ਫਲੋਰੀਡਾ ਸਥਿਤ ਰੈਸਤਰਾਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ, ਉਹ ਕੋਰੋਨਾਵਾਇਰਸ ਨਾਲ ਪੀਡ਼ਤ ਪਾਏ ਗਏ ਹਨ। ਸਰਕਾਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

PunjabKesari

ਇਕ ਬਿਆਨ ਮੁਤਾਬਕ ਬ੍ਰਾਜ਼ੀਲੀਆਈ ਰਾਸ਼ਟਰਪਤੀ ਦਾ ਦਫਤਰ, ਰਾਸ਼ਟਰਪਤੀ ਅਤੇ ਉਨ੍ਹਾਂ ਦੇ ਨਾਲ ਗਏ ਸਾਰੇ ਸਟਾਫ, ਜਿਨ੍ਹਾਂ ਨੇ ਬੀਤੇ ਹਫਤੇ ਮੰਗਲਵਾਰ ਤੋਂ ਸ਼ਨੀਵਾਰ ਵਿਚਾਲੇ ਅਮਰੀਕਾ ਦੀ ਯਾਤਰਾ ਕੀਤੀ ਸੀ , ਦੇ ਸਿਹਤ ਦੀ ਰੱਖਿਆ ਲਈ ਹਰ ਰੱਖਿਆਤਮਕ ਕਦਮ ਚੁੱਕਿਆ ਜਾ ਰਿਹਾ ਹੈ। ਬਿਆਨ ਵਿਚ ਬ੍ਰਾਜ਼ੀਲ ਦੀ ਦੱਖਣਪੰਥੀ ਸਰਕਾਰ ਦੇ ਪ੍ਰਮੱਖ ਬੁਲਾਰੇ ਫੈਬੀਓ ਵਾਜਨਗਾਰਟਨ ਦੇ ਕੋਰੋਨਾਵਾਇਰਸ ਤੋਂ ਪੀਡ਼ਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

PunjabKesari

ਜ਼ਿਕਯੋਗ ਹੈ ਕਿ ਵਾਜਨਗਾਰਟਨ ਨੇ ਸ਼ਨੀਵਾਰ ਨੂੰ ਇੰਸਟਾਗ੍ਰਾਮ 'ਤੇ ਟਰੰਪ ਦੇ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕਰਦੇ ਹੋਏ ਲਿੱਖਿਆ ਸੀ ਕਿ ਫਿਰ ਤੋਂ ਬ੍ਰਾਜ਼ੀਲ ਨੂੰ ਮਹਾਨ ਬਣਾਏ। ਇਸ ਤਸਵੀਰ ਵਿਚ ਦੋਹਾਂ ਨੇ ਟੋਪੀ ਪਾਈ ਹੋਈ ਹੈ। ਇਸ ਤਸਵੀਰ ਵਿਚ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਇਕ ਪੇਂਸ ਵੀ ਦਿਖਾਈ ਦੇ ਰਹੇ ਹਨ।


author

Khushdeep Jassi

Content Editor

Related News