ਸਿਡਨੀ ''ਚ ਕੋਰੋਨਾ ਵਾਇਰਸ ਦਾ ਮੁੜ ਮੰਡਰਾ ਰਿਹੈ ਖਤਰਾ

06/02/2020 2:04:01 PM

ਸਿਡਨੀ, (ਸਨੀ ਚਾਂਦਪੁਰੀ)- ਨਿਊ ਸਾਊਥ ਵੇਲਜ਼ (ਐੱਨ. ਐੱਸ. ਡਬਲਿਊ.) ਦੇ ਅਧਿਕਾਰੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੀ ਬੀਮਾਰੀ ਲੋਕਾਂ ਵਿੱਚੋਂ ਪੂਰੀ ਤਰ੍ਹਾਂ ਅਜੇ ਗਈ ਨਹੀਂ ਹੈ । ਮੰਗਲਵਾਰ ਨੂੰ ਕੋਵਿਡ-19 ਦੇ ਛੇ ਨਵੇਂ ਕੇਸ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਵਿੱਚ 5700 ਤੋਂ ਵੱਧ ਲੋਕਾਂ ਦਾ ਕੋਵਿਡ -19 ਟੈਸਟ ਕੀਤਾ ਗਿਆ ਹੈ।  

ਡਾ. ਜੇਰੇਮੀ ਮੈਕਐਂਕਟੀ ਨੇ ਕਿਹਾ ਕਿ ਲੋਕਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਕਿ ਕੋਵਿਡ-19 ਦੇ ਮਾਮਲੇ ਹੋਟਲਾਂ ਵਿੱਚ ਕੁਆਰੰਟੀਨ ਕੀਤੇ ਲੋਕਾਂ ਵਿੱਚ ਵੱਧ ਹਨ ਜੋ ਕਿ ਯਾਤਰੀ ਹਨ । ਉਨ੍ਹਾਂ ਕਿਹਾ ਕਿ ਕਈ ਲੋਕਾਂ ਵਿੱਚ ਇਸ ਦੇ ਲੱਛਣ ਦਿਖਾਈ ਨਹੀਂ ਦਿੰਦੇ ਅਤੇ ਕਈਆਂ ਵਿੱਚ ਹਲਕੇ ਲੱਛਣ ਦਿਖਾਈ ਦਿੰਦੇ ਹਨ । ਉਨ੍ਹਾਂ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਅਤੇ ਦੱਸਿਆ ਕਿ ਬੀਮਾਰੀ ਫੈਲਣ ਦਾ ਖਤਰਾ ਅਤੇ ਬੀਮਾਰੀ ਵਜੋਂ ਮਾਮਲੇ ਉੱਭਰਣ ਦਾ ਖਤਰਾ ਅਜੇ ਬਾਕੀ ਹੈ। ਇਸ ਹਫ਼ਤੇ ਤੋਂ ਹੋਰ ਪਾਬੰਦੀਆਂ ਹਟਣ ਦਾ ਨਾਲ ਇਹ ਜ਼ਰੂਰੀ ਹੈ ਕਿ ਹਰ ਕੋਈ 1.5 ਮੀਟਰ ਦੀ ਸਾਮਾਜਕ ਦੂਰੀ ਬਣਾ ਕੇ ਰੱਖੋ ਅਤੇ ਨਿਯਮਿਤ ਤੌਰ 'ਤੇ ਹੱਥ ਧੋਵੋ ਤਾਂ ਜੋ ਦੂਸਰੇ ਲੋਕਾਂ ਵਿੱਚ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ । ਸੂਬੇ ਵਿੱਚ ਵਾਇਰਸ ਦੇ 32 ਮਾਮਲਿਆਂ ਦਾ ਇਲਾਜ ਐੱਨ. ਐੱਸ. ਡਬਲਿਊ. ਹੈਲਥ ਵਲੋਂ ਕੀਤਾ ਜਾ ਰਿਹਾ ਹੈ।


Lalita Mam

Content Editor

Related News