Corona Virus ਦਾ ਕਹਿਰ ਜਾਰੀ : ਚੀਨ 'ਚ ਹੁਣ ਤੱਕ 212 ਦੀ ਮੌਤ, 7700 ਤੋਂ ਜ਼ਿਆਦ ਪੀੜਤ

01/31/2020 9:29:23 AM

ਬੀਜਿੰਗ — ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਚੀਨ 'ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 212 ਤੱਕ ਪਹੁੰਚ ਗਈ ਹੈ। ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ 7834 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ ਜਿਨ੍ਹਾਂ 'ਚ 7736 ਮਾਮਲੇ ਸਿਰਫ ਚੀਨ ਦੇ ਹੀ ਹਨ ਜਿਥੋ ਇਹ ਵਾਇਰਸ ਫੈਲਣਾ ਸ਼ੁਰੂ ਹੋਇਆ ਹੈ। ਚੀਨ ਦੇ ਬਾਅਦ ਕੋਰੋਨਾ ਵਾਇਰਸ ਹੁਣ ਦੁਨੀਆ ਦੇ 21 ਦੇਸ਼ਾਂ ਵਿਚ ਪਹੁੰਚ ਚੁੱਕਾ ਹੈ। ਭਾਰਤ, ਨੇਪਾਲ, ਤਿੱਬਤ, ਕੰਬੋਡਿਆ ਅਤੇ ਸ੍ਰੀ ਲੰਕਾ 'ਚ ਇਸ ਦਾ ਇਕ-ਇਕ ਮਰੀਜ਼ ਮਿਲ ਚੁੱਕਾ ਹੈ। ਅਜਿਹੇ 'ਚ ਵਿਸ਼ਵ ਸਿਹਤ ਸੰਗਠਨ(WHO) ਨੇ ਇਸਨੂੰ ਦੇਖਦੇ ਹੋਏ ਅੰਤਰਸ਼ਾਟਰੀ ਸੰਕਟ ਘੋਸ਼ਿਤ ਕਰ ਦਿੱਤਾ ਹੈ।

 


ਹਾਲਾਂਕਿ ਇਸ ਤੋਂ ਪਹਿਲਾਂ WHO ਨੇ ਲੋਕਾਂ ਨੂੰ ਮਾਸਕ ਪਾਉਣ ਦੀ ਸਲਾਹ ਦਿੱਤੀ ਸੀ। WHO ਨੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਲਾਹ ਦਿੱਤੀ ਸੀ ਕਿ ਮਾਸਕ ਹਰ ਕਿਸੇ ਲਈ ਜ਼ਰੂਰੀ ਨਹੀਂ ਹੈ। ਜੇਕਰ ਕੋਈ ਮਰੀਜ਼ ਸਾਹ ਸਬੰਧੀ ਸਮੱਸਿਆ ਨਾਲ ਪੀੜਤ ਹੈ। ਕੱਫ ਜਾਂ ਹੋਰ ਕਿਸੇ ਤਰ੍ਹਾਂ ਦੀ ਸਾਹ ਦੀ ਬਿਮਾਰੀ ਕਾਰਨ ਦਿੱਕਤ ਹੁੰਦੀ ਹੈ। ਜਿਹੜੇ ਲੋਕ ਕਿਸੇ ਸਾਹ ਰੋਗੀ ਦੇ ਆਸਪਾਸ ਹਨ ਜਾਂ ਫਿਰ ਸਿਹਤ ਕਰਮਚਾਰੀ ਲੋਕ ਇਹ ਲੋਕ ਮਾਸਕ ਪਾ ਸਕਦੇ ਹਨ। ਜਿਹੜੇ ਲੋਕਾਂ ਨੂੰ ਸਾਹ ਸਬੰਧੀ ਬਿਮਾਰੀ ਨਹੀਂ ਹੈ ਉਨ੍ਹਾਂ ਲੋਕਾਂ ਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ।

ਵੁਹਾਨ 'ਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਅੱਜ ਰਵਾਨਾ ਹੋਵੇਗਾ ਵਿਸ਼ੇਸ਼ ਜਹਾਜ਼

ਚੀਨ 'ਚ ਫੈਲੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਭਾਰਤ ਸਰਕਾਰ ਵੁਹਾਨ ਸੂਬੇ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਤਿਆਰੀ ਕਰ ਰਹੀ ਹੈ। ਇਸਦੇ ਤਹਿਤ ਦੋ ਵਿਸ਼ੇਸ਼ ਜਹਾਜ਼ਾਂ ਨੂੰ ਸ਼ੁੱਕਰਵਾਰ ਨੂੰ ਚੀਨ ਰਵਾਨਾ ਕੀਤਾ ਜਾਵੇਗਾ। ਵੁਹਾਨ ਸੂਬਾ ਇਸ ਵਾਇਰਸ ਦਾ ਸਭ ਤੋਂ ਪ੍ਰਭਾਵਿਤ ਖੇਤਰ ਹੈ। ਇਸ ਵਾਇਰਸ ਨਾਲ ਹੁਣ ਤੱਕ 212 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 7834 ਲੋਕ ਇਸ ਬਿਮਾਰੀ ਨਾਲ ਪੀੜਤ ਹਨ। ਇਹ ਵਾਇਰਸ ਹੁਣ ਤੱਕ 21 ਦੇਸ਼ਾਂ ਵਿਚ ਫੈਲ ਚੁੱਕਾ ਹੈ।
 


Related News