ਮੁੜ ਫੈਲ ਰਿਹਾ Corona, ਮਾਮਲੇ ਵਧਣ ਦੀ ਵਜ੍ਹਾ ਆਈ ਸਾਹਮਣੇ

Monday, May 19, 2025 - 06:01 PM (IST)

ਮੁੜ ਫੈਲ ਰਿਹਾ Corona, ਮਾਮਲੇ ਵਧਣ ਦੀ ਵਜ੍ਹਾ ਆਈ ਸਾਹਮਣੇ

ਇੰਟਰਨੈਸ਼ਨਲ ਡੈਸਕ- ਦੁਨੀਆ ਭਰ ਵਿਚ ਕੋਰੋਨਾ ਮਾਮਲੇ ਇਕ ਵਾਰ ਫਿਰ ਵੱਧ ਰਹੇ ਹਨ। ਭਾਰਤ, ਹਾਂਗ ਕਾਂਗ, ਸਿੰਗਾਪੁਰ, ਥਾਈਲੈਂਡ ਆਦਿ ਦੇਸ਼ਾਂ ਵਿਚ ਵੀ ਮਾਮਲੇ ਤੇਜ਼ੀ ਨਾਲ ਵਧੇ ਹਨ। ਹਾਂਗ ਕਾਂਗ ਵਿੱਚ ਪਿਛਲੇ 10 ਹਫ਼ਤਿਆਂ ਵਿੱਚ ਕੋਵਿਡ ਮਾਮਲੇ ਹਰ ਹਫ਼ਤੇ 30 ਗੁਣਾ ਤੋਂ ਵੱਧ ਵਧੇ ਹਨ। ਪਰ ਇਹ ਵਾਧਾ ਸਿਰਫ਼ ਹਾਂਗ ਕਾਂਗ ਤੱਕ ਸੀਮਤ ਨਹੀਂ ਹੈ। ਸਿੰਗਾਪੁਰ ਵਿੱਚ ਵੀ ਇੱਕ ਹਫ਼ਤੇ ਵਿੱਚ ਮਾਮਲਿਆਂ ਵਿੱਚ ਲਗਭਗ 30 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਚੀਨ ਅਤੇ ਥਾਈਲੈਂਡ ਤੋਂ ਵੀ ਕੋਵਿਡ ਦੇ ਵਧਦੇ ਮਾਮਲਿਆਂ ਦੀਆਂ ਰਿਪੋਰਟਾਂ ਹਨ।

ਹਾਂਗ ਕਾਂਗ ਵਿੱਚ ਕੋਵਿਡ ਮਾਮਲਿਆਂ 'ਚ ਉਛਾਲ

ਹਾਂਗ ਕਾਂਗ ਵਿੱਚ 10 ਮਈ, 2025 ਨੂੰ ਖਤਮ ਹੋਏ ਹਫ਼ਤੇ ਵਿੱਚ ਕੁੱਲ 1,042 ਕੋਵਿਡ ਮਾਮਲੇ ਸਾਹਮਣੇ ਆਏ। ਪਿਛਲੇ ਹਫ਼ਤੇ ਇਹ ਅੰਕੜਾ 972 ਸੀ। ਮਾਰਚ ਦੀ ਸ਼ੁਰੂਆਤ ਵਿੱਚ ਪ੍ਰਤੀ ਹਫ਼ਤੇ ਸਿਰਫ਼ 33 ਕੇਸ ਸਨ। ਮਤਲਬ ਕਿ ਮਾਰਚ ਤੋਂ ਬਾਅਦ ਮਾਮਲੇ ਲਗਾਤਾਰ ਵੱਧ ਰਹੇ ਹਨ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇੱਥੇ ਸਕਾਰਾਤਮਕਤਾ ਦਰ ਲਗਾਤਾਰ ਵੱਧ ਰਹੀ ਹੈ। 1 ਮਾਰਚ ਨੂੰ ਖਤਮ ਹੋਏ ਹਫ਼ਤੇ ਵਿੱਚ ਸਕਾਰਾਤਮਕਤਾ ਦਰ ਸਿਰਫ਼ 0.31% ਸੀ। ਇਹ 5 ਅਪ੍ਰੈਲ ਤੱਕ ਵਧ ਕੇ 5.09% ਹੋ ਗਈ ਅਤੇ 10 ਮਈ ਨੂੰ ਖਤਮ ਹੋਏ ਹਫ਼ਤੇ ਵਿੱਚ ਹੋਰ ਵਧ ਕੇ 13.66% ਹੋ ਗਈ। 

ਪੜ੍ਹੋ ਇਹ ਅਹਿਮ ਖ਼ਬਰ-FATF ਦੀ ਸੂਚੀ 'ਚ ਮੁੜ ਸ਼ਾਮਲ ਹੋਵੇਗਾ ਪਾਕਿਸਤਾਨ! ਭਾਰਤ ਨੇ ਕਰ ਲਈ ਪੂਰੀ ਤਿਆਰੀ

ਹਾਂਗ ਕਾਂਗ ਸਰਕਾਰ ਨੇ ਲੋਕਾਂ ਨੂੰ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਨਿੱਜੀ ਅਤੇ ਆਲੇ ਦੁਆਲੇ ਦੀ ਸਫਾਈ ਦਾ ਧਿਆਨ ਰੱਖਣ ਲਈ ਕਿਹਾ ਹੈ। ਕੋਵਿਡ ਮਾਮਲਿਆਂ ਵਿੱਚ ਵਾਧੇ ਤੋਂ ਬਾਅਦ ਹਾਂਗ ਕਾਂਗ ਸਰਕਾਰ ਨੇ ਉੱਚ ਜੋਖਮ ਵਾਲੇ ਲੋਕਾਂ, ਖਾਸ ਕਰਕੇ ਜਿਨ੍ਹਾਂ ਨੂੰ ਪਹਿਲਾਂ ਹੀ ਕੋਈ ਬਿਮਾਰੀ ਹੈ ਜਾਂ ਜਿਨ੍ਹਾਂ ਦੀ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੈ, ਨੂੰ ਪਿਛਲੀ ਖੁਰਾਕ ਜਾਂ ਲਾਗ ਤੋਂ ਘੱਟੋ-ਘੱਟ 6 ਮਹੀਨੇ ਬਾਅਦ ਕੋਵਿਡ ਟੀਕੇ ਦੀ ਇੱਕ ਹੋਰ ਖੁਰਾਕ ਲੈਣ ਦੀ ਸਲਾਹ ਦਿੱਤੀ ਹੈ। ਥਾਈਲੈਂਡ ਵਿਚ ਵੀ ਹਾਲ ਦੀਆਂ ਛੁੱਟੀਆਂ ਦੇ ਬਾਅਦ ਕੋਵਿਡ ਕੇਸ ਤੇਜ਼ੀ ਨਾਲ ਵਧੇ ਹਨ। ਇਸ ਸਾਲ ਹੁਣ ਤੱਕ ਇੱਥੇ 71,067 ਕੇਸ ਅਤੇ 19 ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ।


ਏਸ਼ੀਆ ਦੇ ਹੋਰ ਦੇਸ਼ਾਂ ਵਿੱਚ ਕੋਵਿਡ ਕੇਸ ਵਧਣ ਦੇ ਕਾਰਨ

ਸਿੰਗਾਪੁਰ ਵਿੱਚ ਕੋਵਿਡ ਦੇ ਮਾਮਲੇ 27 ਅਪ੍ਰੈਲ ਨੂੰ ਖਤਮ ਹੋਏ ਹਫ਼ਤੇ ਵਿੱਚ 11,100 ਤੋਂ ਵੱਧ ਕੇ 3 ਮਈ ਨੂੰ ਖਤਮ ਹੋਏ ਹਫ਼ਤੇ ਵਿੱਚ 14,200 ਹੋ ਗਏ। ਮਤਲਬ ਕਿ ਇੱਕ ਹਫ਼ਤੇ ਵਿੱਚ ਲਗਭਗ 30% ਦਾ ਵਾਧਾ। ਇੰਨਾ ਹੀ ਨਹੀਂ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ ਵੀ ਔਸਤਨ 102 ਤੋਂ ਵੱਧ ਕੇ 133 ਹੋ ਗਈ ਹੈ। 

ਸਰਕਾਰ ਦਾ ਕਹਿਣਾ ਹੈ ਕਿ ਇਹ ਵਾਧਾ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਜਿਵੇਂ ਕਿ ਲੋਕਾਂ ਵਿੱਚ ਟੀਕੇ-ਪ੍ਰਤੀ ਪ੍ਰਤੀਰੋਧਕ ਸ਼ਕਤੀ ਦਾ ਹੌਲੀ-ਹੌਲੀ ਘਟਣਾ। ਸਿੰਗਾਪੁਰ ਵਿੱਚ ਇਸ ਵੇਲੇ ਫੈਲ ਰਹੇ ਸਭ ਤੋਂ ਵੱਧ ਪ੍ਰਚਲਿਤ ਕੋਵਿਡ ਰੂਪ LF.7 ਅਤੇ NB.1.8 ਹਨ। ਦੋਵੇਂ JN.1 ਵੇਰੀਐਂਟ ਦੀ ਅਗਲੀ ਪੀੜ੍ਹੀ ਹਨ। ਗੌਰਤਲਬ ਹੈ ਕਿ JN.1 ਵੇਰੀਐਂਟ ਦੀ ਵਰਤੋਂ ਮੌਜੂਦਾ ਕੋਵਿਡ ਟੀਕਾ ਬਣਾਉਣ ਲਈ ਕੀਤੀ ਗਈ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News