ਦੱਖਣੀ ਆਸਟ੍ਰੇਲੀਆ ਅਤੇ ਵਿਕਟੋਰੀਆ ''ਚ ਕੋਰੋਨਾ ਦਾ ਕਹਿਰ ਜਾਰੀ, 8 ਲੋਕਾਂ ਦੀ ਮੌਤ

01/07/2022 11:31:53 AM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਇਕ ਵਾਰ ਫਿਰ ਕੋਵਿਡ-19 ਦਾ ਕਹਿਰ ਜਾਰੀ ਹੈ। ਦੱਖਣੀ ਆਸਟ੍ਰੇਲੀਆ ਅਤੇ ਵਿਕਟੋਰੀਆ ਵਿਚ ਕੋਰੋਨਾ ਦੇ ਰਿਕਾਰਡ ਮਾਮਲੇ ਦਰਜ ਕੀਤੇ ਗਏ ਹਨ ਅਤੇ 8 ਲੋਕਾਂ ਦੀ ਮੌਤ ਹੋਈ ਹੈ। ਵਿਕਟੌਰੀਆ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ ਨਵੇਂ 21,728 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 6 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਰਾਜ ਦੇ ਕੋਵਿਡ ਰਿਸਪਾਂਸ ਕਮਾਂਡਰ-ਜੈਰੋਨ ਵੇਮਰ ਨੇ ਜਾਣਕਾਰੀ ਦਿੱਤੀ। ਰਾਜ ਵਿੱਚ ਇਸੇ ਸਮੇਂ ਦੌਰਾਨ 644 ਕੋਰੋਨਾ ਪੀੜਤ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ, ਜਿਨ੍ਹਾਂ ਵਿੱਚੋਂ 58 ਆਈ.ਸੀ.ਯੂ. ਵਿੱਚ ਅਤੇ 24 ਵੈਂਟੀਲੇਟਰ ‘ਤੇ ਹਨ।

PunjabKesari

ਕਾਰਜਕਾਰੀ ਪ੍ਰੀਮੀਅਰ ਜੈਸਿੰਟਾ ਐਲਨ ਵੱਲੋਂ ਇੱਕ ਵੈਬ ਪੇਜ ਜਾਰੀ ਕੀਤਾ ਗਿਆ ਹੈ ਜਿੱਥੇ ਕਿ ਰੈਪਿਡ ਐਂਟੀਜਨ ਟੈਸਟ ਕਰਨ ਵਾਲੇ ਲੋਕ ਜੇਕਰ ਕੋਰੋਨਾ ਪਾਜ਼ੇਟਿਵ ਹੁੰਦੇ ਹਨ ਤਾਂ ਆਪਣੀ ਜਾਣਕਾਰੀ ਅਪਲੋਡ ਕਰ ਸਕਦੇ ਹਨ। ਰਾਜ ਭਰ ਵਿੱਚ ਬੀਤੀ ਰਾਤ 11:59 ਤੋਂ ਬਾਅਦ ਨਵੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚ ਕਿ ਪ੍ਰਤੀ ਵਿਅਕਤੀ 2 ਵਰਗ ਮੀਟਰ ਦੀ ਥਾਂ ਵਾਲੀ ਸ਼ਰਤ ਲਾਗੂ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਸਿਨੇਮਾ ਅਤੇ ਥਿਏਟਰ ਵਾਲੀਆਂ ਥਾਂਵਾਂ ਵਿਰ ਵੀ ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਵਾਲੀ ਸ਼ਰਤ ਲਾਗੂ ਕੀਤੀ ਗਈ ਹੈ। 

ਦੱਖਣੀ ਆਸਟ੍ਰੇਲੀਆ ਵਿਚ ਮਾਮਲੇ
ਦੱਖਣੀ ਆਸਟ੍ਰੇਲੀਆ ਵਿੱਚ ਕੋਵਿਡ-19 ਦੇ 3707 ਮਾਮਲੇ ਦਰਜ ਕੀਤੇ ਗਏ ਹਨ ਅਤੇ ਵਾਇਰਸ ਨਾਲ ਸੰਕਰਮਣ ਕਾਰਨ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਤਾਜ਼ਾ ਜਾਣਕਾਰੀ ਵਿਚ ਦੱਸਿਆ ਕਿ ਰਾਜ ਵਿੱਚ ਬੀਤੇ 48 ਘੰਟਿਆਂ ਦੌਰਾਨ ਕੋਰੋਨਾ ਦੇ ਨਵੇਂ 3,707 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 2 ਮੌਤਾਂ ਹੋਣ ਦੀ ਵੀ ਪੁਸ਼ਟੀ ਕੀਤੀ। ਮਰਨ ਵਾਲਿਆਂ ਵਿਚ ਇੱਕ ਵਿਅਕਤੀ 60 ਦੇ ਦਹਾਕੇ ਅਤੇ ਦੂਜਾ 90 ਦੇ ਦਹਾਕੇ ਵਿੱਚ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਕੁੱਲ 144 ਕੋਰੋਨਾ ਮਰੀਜ਼, ਹਸਪਤਾਲਾਂ ਵਿੱਚ ਭਰਤੀ ਹਨ ਅਤੇ ਇਹ ਸੰਖਿਆ ਵੀ ਬੀਤੇ ਦਿਨ ਦੀ 123 ਨਾਲੋਂ ਵਧੀ ਹੈ। ਇਨ੍ਹਾਂ ਮਰੀਜ਼ਾਂ ਵਿਚੋਂ 16 ਆਈ.ਸੀ.ਯੂ. ਵਿੱਚ ਹਨ ਅਤੇ 1 ਵੈਂਟੀਲੇਟਰ 'ਤੇ ਵੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹਸਪਤਾਲ ਵਿੱਚ ਭਰਤੀ ਜ਼ਿਆਦਾਤਰ ਲੋਕ, ਓਮੀਕਰੋਨ ਵੇਰੀਐਂਟ ਨਾਲ ਹੀ ਪੀੜਤ ਹਨ।

PunjabKesari

ਰਾਜ ਭਰ ਵਿੱਚ ਵੈਕਸੀਨੇਸ਼ਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੂਰਨ ਤੌਰ ਤੇ ਕੋਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੀਆਂ ਡੋਜ਼ਾਂ ਲੈ ਚੁਕੇ ਲੋਕਾਂ ਦੀ ਦਰ 80% ਦੇ ਕਰੀਬ ਹੈ। ਐਡੀਲੇਡ ਦੇ ਅੰਦਰੂਨੀ ਪੱਛਮੀ ਹਿੱਸੇ ਵਿਚ ਸਥਿਤ ਸਬਅਰਬ, ਮਾਈਲ ਐਂਡ, ਵਿਖੇ ਇੱਕ ਨਵੀਂ ਕਲੀਨਿਕ ਖੋਲ੍ਹੀ ਜਾ ਰਹੀ ਹੈ ਜੋ ਕਿ ਇਸੇ ਮਹੀਨੇ ਦੀ 12 ਤਾਰੀਖ ਤੋਂ ਆਪਣਾ ਕੰਮ ਸ਼ੁਰੂ ਕਰ ਦੇਵੇਗੀ।ਇਸ ਕਲੀਨਿਕ ਵਿਖੇ 18 ਸਾਲ ਅਤੇ ਇਸ ਤੋਂ ਵੱਧ ਉਮਰ ਵਰਗ ਲਈ ਟੀਕਾਕਰਣ ਦੀ ਸਹੂਲਤ ਹੋਵੇਗੀ ਅਤੇ ਇੱਥੇ ਕੇਵਲ ਮੋਡਰਨਾ ਵੈਕਸੀਨ ਹੀ ਦਿੱਤੀ ਜਾਵੇਗੀ। ਇਸ ਕਲੀਨਿਕ ਵਿਖੇ ਹਰ ਹਫ਼ਤੇ 5000 ਲੋਕਾਂ ਦੇ ਟੀਕਾਕਰਣ ਦੀ ਸਹੂਲਤ ਹੋਵੇਗੀ ਅਤੇ ਫਿਰ ਅਗਲੇ ਹਫ਼ਤਿਆਂ ਤੱਕ ਇਹ ਸਹੂਲਤ 15,000 ਵਿਅਕਤੀਆਂ ਤੱਕ ਕਰ ਲਈ ਜਾਵੇਗੀ। 

PunjabKesari

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਜਸਟਿਨ ਟਰੂਡੋ ਨੇ ਟੀਕਾਕਰਨ ਨਾ ਕਰਾਉਣ ਵਾਲਿਆਂ ਦੀ ਕੀਤੀ 'ਆਲੋਚਨਾ'

ਆਉਣ ਵਾਲੇ ਸੋਮਵਾਰ ਤੋਂ ਮਤਲਬ 10 ਜਨਵਰੀ ਤੋਂ ਰਾਜ ਭਰ ਵਿੱਚ 5 ਤੋਂ 11 ਸਾਲ ਦੇ ਬੱਚਿਆਂ ਲਈ ਕੋਰੋਨਾ ਵੈਕਸੀਨੇਸ਼ਨ ਲਈ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਇਸ ਲਈ ਬੁਕਿੰਗ ਪਹਿਲਾਂ ਹੀ ਜਾਰੀ ਹੈ। ਹੁਣ ਤੱਕ 25,000 ਦੀ ਗਿਣਤੀ ਤੱਕ ਬੁਕਿੰਗ ਹੋ ਚੁਕੀ ਹੈ। ਦੱਖਣੀ ਆਸਟ੍ਰੇਲੀਆ ਦੇ ਮੁੱਖ ਪਬਲਿਕ ਹੈਲਥ ਅਫਸਰ ਪ੍ਰੋਫੈਸਰ ਨਿਕੋਲਾ ਸਪੁਰਰੀਅਰ ਨੇ ਕਿਹਾ ਕਿ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਟੀਕਾਕਰਨ ਕਾਰਗਰ ਹੈ।
 
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News