ਸਿੰਗਾਪੁਰ ਦੇ ਇਕ ਮੰਤਰੀ ਅਤੇ ਇਕ ਸੰਸਦੀ ਸਕੱਤਰ ਹੋਏ ਕੋਰੋਨਾ ਪਾਜ਼ੇਟਿਵ

Saturday, Feb 05, 2022 - 01:53 AM (IST)

ਸਿੰਗਾਪੁਰ-ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧੇ ਨਾਲ ਜੂਝ ਰਹੇ ਸਿੰਗਾਪੁਰ ਦੇ ਇਕ ਮੰਤਰੀ ਅਤੇ ਇਕ ਸੰਸਦੀ ਸਕਤੱਰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਏ ਹਨ। ਇਕ ਚੈਨਲ ਨਿਊਜ਼ ਖ਼ਬਰ ਮੁਤਾਬਕ ਸੰਚਾਰ ਅਤੇ ਸੂਚਨਾ ਅਤੇ ਰਾਸ਼ਟਰੀ ਵਿਕਾਸ ਮੰਤਰੀ ਤਾਨ ਕਿਆਤ ਹਾਓ, ਸੱਭਿਆਚਾਰ, ਭਾਈਚਾਰਾ, ਯੁਵਾ ਮੰਤਰਾਲਾ , ਸਮਾਜਿਕ ਤੇ ਪਰਿਵਾਰ ਵਿਕਾਸ ਮੰਤਰਾਲਾ 'ਚ ਸੰਸਦੀ ਸਕੱਤਰ ਐਰਿਕ ਚੁਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ ਹਫ਼ਤੇ ਜਾਂਚ 'ਚ ਉਹ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ।

ਇਹ ਵੀ ਪੜ੍ਹੋ : ਲਾਕਡਾਊਨ ਦੌਰਾਨ ਪਾਰਟੀ ਆਯੋਜਨ ਮਾਮਲੇ 'ਚ PM ਜਾਨਸਨ ਦੇ ਪੰਜਵੇਂ ਚੋਟੀ ਦੇ ਅਧਿਕਾਰੀ ਨੇ ਦਿੱਤਾ ਅਸਤੀਫ਼ਾ

ਤਾਨ ਨੇ ਕਿਹਾ ਕਿ ਉਹ ਚੀਨੀ ਨਵੇਂ ਸਾਲ (ਇਸ ਹਫ਼ਤੇ ਮਨਾਇਆ ਗਿਆ) 'ਤੇ ਕੋਵਿਡ-19 ਇਨਫੈਕਟਿਡ ਹੋ ਗਏ ਅਤੇ ਇਕਾਂਤਵਾਸ ਹੋ ਗਏ। ਸਿੰਗਾਪੁਰ ਦੇ ਸਿਹਤ ਮੰਤਰਾਲਾ ਦੇ ਪ੍ਰੋਟੋਕਾਲ 2 ਤਹਿਤ ਇਨਫੈਕਟਿਡ ਪਾਏ ਗਏ ਪਰ ਚੰਗਾ ਮਹਿਸੂਸ ਕਰ ਰਹੇ ਜਾਂ ਡਾਕਟਰਾਂ ਦੀ ਨਜ਼ਰ 'ਚ ਹਲਕੇ ਲੱਛਣ ਵਾਲੇ ਵਿਅਕਤੀਆਂ ਨੂੰ 72 ਘੰਟੇ ਲਈ ਆਪਣੇ ਆਪ ਨੂੰ ਘਰ 'ਚ ਵੱਖ ਕਰ ਲੈਣਾ ਚਾਹੀਦਾ। ਐਰਿਕ ਨੇ ਕਿਹਾ ਕਿ ਪਤਾ ਚੱਲਿਆ ਹੈ ਕਿ ਮੈਂ ਸੱਚਮੁੱਚ ਕੋਵਿਡ ਪਾਜ਼ੇਟਿਵ ਹਾਂ।

ਇਹ ਵੀ ਪੜ੍ਹੋ : ਬਾਈਡੇਨ ਨੇ ਕੋਰੋਨਾ ਮਹਾਮਾਰੀ ਨਾਲ ਜੰਗ 'ਚ ਜ਼ਿਆਦਾ ਗਲੋਬਲ ਸਹਿਯੋਗ ਦੀ ਕੀਤੀ ਅਪੀਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News