ਮੈਕਸੀਕੋ ''ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 50 ਹਜ਼ਾਰ ਤੋਂ ਪਾਰ

08/08/2020 1:39:40 AM

ਮੈਕਸੀਕੋ ਸਿਟੀ - ਮੈਕਸੀਕੋ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 50 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਮੈਕਸੀਕੋ ਤੋਂ ਜ਼ਿਆਦਾ ਬ੍ਰਾਜ਼ੀਲ ਅਤੇ ਅਮਰੀਕਾ ਵਿਚ ਲੋਕਾਂ ਦੀ ਮੌਤ ਹੋਈ ਹੈ। ਭਾਰਤ ਮੌਤਾਂ ਦੇ ਮਾਮਲੇ ਵਿਚ ਚੌਥੇ ਨੰਬਰ 'ਤੇ ਹੈ ਜਿਥੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 40 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਸਿਹਤ ਮੰਤਰਾਲੇ ਨੇ ਆਪਣੇ ਰੁਜ਼ਾਰਾ ਕੋਰੋਨਾ ਬੁਲੇਟਿਨ ਵਿਚ ਸ਼ੁੱਕਰਵਾਰ ਨੂੰ ਦੱਸਿਆ ਕਿ ਅੱਜ 819 ਲੋਕਾਂ ਦੀ ਮੌਤ ਹੋਈ ਅਤੇ ਹੁਣ ਤੱਕ ਕੁੱਲ 50,517 ਲੋਕ ਮਾਰੇ ਜਾ ਚੁੱਕੇ ਹਨ। ਮੈਕਸੀਕੋ ਵਿਚ ਕੋਰੋਨਾ ਦਾ ਪਹਿਲਾ ਕੇਸ ਫਰਵਰੀ ਵਿਚ ਆਇਆ ਸੀ।

ਮੈਕਸੀਕੋ ਵਿਚ ਫਿਲਹਾਲ 4,62,690 ਕੋਰੋਨਾ ਪਾਜ਼ੇਟਿਵ ਮਾਮਲੇ ਹਨ ਅਤੇ ਉਥੇ ਦੀ ਕੁਲ ਆਬਾਦੀ ਕਰੀਬ 13 ਕਰੋੜ ਹੈ। ਫਰਵਰੀ ਦੇ ਆਖਿਰ ਵਿਚ ਰਾਸ਼ਟਰਪਤੀ ਲੋਪੇਜ਼ ਨੇ ਕਿਹਾ ਸੀ ਕਿ 6 ਹਜ਼ਾਰ ਤੋਂ 30 ਹਜ਼ਾਰ ਵਿਚਾਲੇ ਲੋਕ ਮਾਰੇ ਜਾ ਸਕਦੇ ਹਨ ਪਰ ਇਹ ਗਿਣਤੀ ਹੁਣ 50 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਉਥੇ ਸਰਕਾਰ ਨੇ ਜੂਨ ਦੇ ਸ਼ੁਰੂ ਵਿਚ ਤਾਲਾਬੰਦੀ ਵਿਚ ਢਿੱਲ ਦੇ ਦਿੱਤੀ ਸੀ ਜਿਸ ਕਾਰਨ ਸਰਕਾਰ ਦੀ ਕਾਫੀ ਆਲੋਚਨਾ ਵੀ ਹੋਈ ਸੀ। ਦੱਸ ਦਈਏ ਕਿ ਮੈਕਸੀਕੋ ਵਿਚ ਹੁਣ ਤੱਕ ਕੋਰੋਨਾ ਦੇ 462,690 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 308,848 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ ਅਤੇ 50,517 ਲੋਕਾਂ ਦੀ ਮੌਤ ਹੋ ਚੁੱਕੀ ਹੈ।


Khushdeep Jassi

Content Editor

Related News