ਸਕਾਟਲੈਂਡ ’ਚ ਨਹੀਂ ਘਟ ਰਿਹਾ ਕੋਰੋਨਾ ਦਾ ਕਹਿਰ, ਵੱਡੀ ਗਿਣਤੀ ’ਚ ਮਾਮਲੇ ਆਏ ਸਾਹਮਣੇ
Monday, Jun 14, 2021 - 04:19 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਖੜੋਤ ਨਹੀਂ ਆ ਰਹੀ ਹੈ। ਸਕਾਟਲੈਂਡ ਦੀ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ’ਚ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1036 ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ ਰੋਜ਼ਾਨਾ ਟੈਸਟ ਪਾਜ਼ੇਟਿਵਿਟੀ ਦਰ 5 ਫੀਸਦੀ ਹੈ। ਪਬਲਿਕ ਹੈਲਥ ਸਕਾਟਲੈਂਡ ਨੇ ਜਾਣਕਾਰੀ ਦਿੱਤੀ ਹੈ ਕਿ ਐਤਵਾਰ ਨੂੰ ਦਰਜ ਕੀਤੇ ਗਏ ਨਵੇਂ ਮਾਮਲਿਆਂ ’ਚੋਂ 248 ਗ੍ਰੇਟਰ ਗਲਾਸਗੋ ਅਤੇ ਕਲਾਈਡ ਖੇਤਰ ’ਚ ਹਨ, 230 ਲੋਥੀਅਨ ’ਚ, 151 ਟਾਇਸਾਈਡ ’ਚ, 111 ਮਾਮਲੇ ਆਇਰਸ਼ਾਇਰ ਤੇ ਅਰਾਨ ਅਤੇ 107 ਲਾਨਾਰਕਸ਼ਾਇਰ ’ਚ ਹਨ।
ਇਹ ਵੀ ਪੜ੍ਹੋ : ਸਕਾਟਲੈਂਡ : ਗਲਾਸਗੋ ਦੇ ਸਕੂਲੀ ਬੱਚਿਆਂ ਨੇ ਕਪਤਾਨ ਟੌਮ ਮੂਰ ਦੀ ਯਾਦ ’ਚ ਕੀਤਾ ਇਹ ਕੰਮ, ਹੋ ਰਹੀਆਂ ਤਾਰੀਫ਼ਾਂ
ਇਸ ਤੋਂ ਇਲਾਵਾ ਬਾਕੀ ਦੇ ਕੇਸ ਸਿਹਤ ਵਿਭਾਗ ਨੇ ਛੇ ਹੋਰ ਖੇਤਰਾਂ ’ਚ ਦਰਜ ਕੀਤੇ ਹਨ ਅਤੇ ਕਿਸੇ ਹੋਰ ਮੌਤ ਦੀ ਖਬਰ ਨਹੀਂ ਹੈ। ਸਕਾਟਲੈਂਡ ਦੇ ਨੈਸ਼ਨਲ ਰਿਕਾਰਡਜ਼ ਵੱਲੋਂ ਦਰਜ ਕੋਵਿਡ-19 ਮੌਤਾਂ ਦੇ ਅੰਕੜੇ ਦੱਸਦੇ ਹਨ ਕਿ ਹੁਣ ਤੱਕ ਕੁਲ 10,130 ਮੌਤਾਂ ਹੋ ਚੁੱਕੀਆਂ ਹਨ। ਟੀਕਾਕਰਨ ਸਬੰਧੀ ਅੰਕੜਿਆਂ ਅਨੁਸਾਰ ਤਕਰੀਬਨ 3,497,287 ਲੋਕਾਂ ਨੇ ਕੋਵਿਡ-19 ਟੀਕੇ ਦੀ ਪਹਿਲੀ ਅਤੇ 2,425,825 ਲੋਕਾਂ ਨੇ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।