ਬਾਈਡੇਨ ਦੀ ਨਕਲ ਕਰਕੇ AI ਕਾਲ ਕਰਨ ਵਾਲੀ ਕੰਪਨੀ ਦੇਵੇਗੀ 10 ਲੱਖ ਅਮਰੀਕੀ ਡਾਲਰ

Thursday, Aug 22, 2024 - 01:49 PM (IST)

ਬਾਈਡੇਨ ਦੀ ਨਕਲ ਕਰਕੇ AI ਕਾਲ ਕਰਨ ਵਾਲੀ ਕੰਪਨੀ ਦੇਵੇਗੀ 10 ਲੱਖ ਅਮਰੀਕੀ ਡਾਲਰ

ਮੈਰੀਡੀਥ (ਏਜੰਸੀ):  ਨਕਲੀ ਬੁੱਧੀ (ਏ.ਆਈ.) ਦੀ ਵਰਤੋਂ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਆਵਾਜ਼ ਦੀ ਨਕਲ ਕਰਕੇ ਨਿਊ ਹੈਂਪਸ਼ਾਇਰ ਦੇ ਵੋਟਰਾਂ ਨੂੰ ਗੁੰਮਰਾਹਕੁੰਨ ਕਾਲਾਂ ਕਰਨ ਵਾਲੀ ਕੰਪਨੀ ਨੇ 10 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਭਰਨ ਲਈ ਸਹਿਮਤੀ ਪ੍ਰਗਟਾਈ ਹੈ। 'ਰੋਬੋਕਾਲਿੰਗ' ਕੰਪਨੀ 'ਲਿੰਗੋ ਟੈਲੀਕਾਮ' ਨੇ ਜੁਰਮਾਨਾ ਭਰਨ ਸਬੰਧੀ ਸਮਝੌਤੇ 'ਤੇ ਸਹਿਮਤੀ ਜਤਾਈ ਅਤੇ ਇਸ ਦੇ ਨਾਲ ਹੀ  ਫੈਡਰਲ ਕਮਿਊਨੀਕੇਸ਼ਨ ਕਮਿਸ਼ਨ (FCC) ਦੁਆਰਾ ਦਾਇਰ ਇੱਕ ਇਨਫੋਰਸਮੈਂਟ ਕੇਸ ਦਾ ਨਿਪਟਾਰਾ ਹੋ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਚੋਣਾਂ 'ਚ ਹਿੰਦੂ ਸੰਸਕ੍ਰਿਤੀ ਦੀ ਝਲਕ, 'ਵੈਦਿਕ ਜਾਪ' ਨਾਲ ਤੀਜੇ ਦਿਨ ਦੀ ਸ਼ੁਰੂਆਤ

ਕਮਿਸ਼ਨ ਨੇ ਪਹਿਲਾਂ 20 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਮੰਗਿਆ ਸੀ। ਕਈਆਂ ਦਾ ਮੰਨਣਾ ਹੈ ਕਿ ਇਹ ਕੇਸ ਵੋਟਰਾਂ ਅਤੇ ਲੋਕਤੰਤਰ ਨੂੰ ਪ੍ਰਭਾਵਿਤ ਕਰਨ ਲਈ AI ਦੀ ਯੋਗਤਾ ਬਾਰੇ ਚਿੰਤਾਵਾਂ ਨੂੰ ਦਰਸਾਉਂਦਾ ਹੈ। ਇਸ ਦੌਰਾਨ ਕਾਲਾਂ ਦੀ ਯੋਜਨਾ ਬਣਾਉਣ ਵਾਲੇ ਰਾਜਨੀਤਿਕ ਸਲਾਹਕਾਰ ਸਟੀਵ ਕ੍ਰੈਮਰ ਅਜੇ ਵੀ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਅਤੇ FCC ਦੁਆਰਾ ਉਨ੍ਹਾਂ 'ਤੇ  60ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਲਗਾਏ ਜਾਣ ਦਾ ਪ੍ਰਸਤਾਵ ਹੈ। ਇਹ ਫ਼ੋਨ ਸੰਦੇਸ਼ 21 ਜਨਵਰੀ ਨੂੰ ਨਿਊ ਹੈਂਪਸ਼ਾਇਰ ਦੇ ਹਜ਼ਾਰਾਂ ਵੋਟਰਾਂ ਨੂੰ ਭੇਜੇ ਗਏ ਸਨ। ਇਨ੍ਹਾਂ ਵਿੱਚ ਬਾਈਡੇਨ ਦੀ ਆਵਾਜ਼ ਦੀ ਨਕਲ ਕਰਕੇ, ਇਹ ਗਲਤ ਸੰਦੇਸ਼ ਦਿੱਤਾ ਗਿਆ ਸੀ ਕਿ ਰਾਸ਼ਟਰਪਤੀ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ ਪ੍ਰਾਇਮਰੀ ਚੋਣ ਵਿੱਚ ਵੋਟ ਪਾਉਣਾ ਵੋਟਰਾਂ ਨੂੰ ਨਵੰਬਰ ਦੀਆਂ ਆਮ ਚੋਣਾਂ ਵਿੱਚ ਵੋਟ ਪਾਉਣ ਤੋਂ ਰੋਕ ਦੇਵੇਗਾ। 

ਪੜ੍ਹੋ ਇਹ ਅਹਿਮ ਖ਼ਬਰ- ਸ਼ੇਖ ਹਸੀਨਾ ਸਮੇਤ ਉਸ ਦੇ ਸਾਥੀਆਂ ਦੇ ਡਿਪਲੋਮੈਟਿਕ ਪਾਸਪੋਰਟ ਰੱਦ

ਕ੍ਰੈਮਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਉਹ ਪ੍ਰਾਇਮਰੀ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ, ਸਗੋਂ AI ਦੇ ਸੰਭਾਵੀ ਖ਼ਤਰਿਆਂ ਨੂੰ ਉਜਾਗਰ ਕਰਨਾ ਚਾਹੁੰਦਾ ਸੀ ਤਾਂ ਜੋ ਕਾਨੂੰਨ ਨਿਰਮਾਤਾ ਕਾਰਵਾਈ ਕਰ ਸਕਣ। ਜੇਕਰ ਉਹ ਦੋਸ਼ੀ ਠਹਿਰਾਇਆ ਜਾਂਦਾ ਹੈ, ਤਾਂ ਕ੍ਰੈਮਰ ਨੂੰ ਵੋਟਰ ਦਮਨ ਦੇ ਦੋਸ਼ 'ਚ ਸੱਤ ਸਾਲ ਤੱਕ ਦੀ ਕੈਦ ਅਤੇ ਉਮੀਦਵਾਰ ਦੇ ਦੋਸ਼ ਵਜੋਂ ਗਲਤ ਬਿਆਨਬਾਜ਼ੀ 'ਤੇ ਇਕ ਸਾਲ ਤੱਕ ਦੀ ਕੈਦ ਹੋ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News