''ਵਿਦੇਸ਼ਾਂ ''ਚ ਹੁੰਦੇ ਭਾਈਚਾਰਕ ਪ੍ਰੋਗਰਾਮ ਨੌਜਵਾਨ ਪੀੜ੍ਹੀ ਦੇ ਮਾਰਗਦਰਸ਼ਕ''

Sunday, Sep 22, 2024 - 05:17 PM (IST)

ਸਿਡਨੀ (ਸਨੀ ਚਾਂਦਪੁਰੀ):- ਵਿਦੇਸ਼ਾਂ ਵਿੱਚ ਹੁੰਦੇ ਭਾਈਚਾਰਕ ਪ੍ਰੋਗਰਾਮ ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਵਿੱਚ ਇੱਕ ਪੁਲ਼ ਦਾ ਕੰਮ ਕਰਦੇ ਹਨ। ਇਨ੍ਹਾਂ ਪ੍ਰੋਗਰਾਮਾਂ ਕਰਕੇ ਹੀ ਨਵੀਂ ਪੀੜ੍ਹੀ ਪੰਜਾਬ, ਪੰਜਾਬੀਅਤ ਦੇ ਨਾਲ ਜੁੜਦੀ ਹੈ। ਇਨ੍ਹਾਂ ਬੋਲਾਂ ਦਾ ਪ੍ਰਗਟਾਵਾ ਰਾਜਨ ਓਹਰੀ ਨੇ ਕੀਤਾ। ਪੱਤਰਕਾਰ ਨਾਲ ਗੱਲ-ਬਾਤ ਕਰਦਿਆਂ ਰਾਜਨ ਓਹਰੀ ਨੇ ਕਿਹਾ ਕਿ ਭਾਵੇਂ ਕਬੱਡੀ ਮੇਲੇ ਹੋਣ ਜਾਂ ਪੰਜਾਬੀਅਤ ਦੀ ਗੱਲ ਕਰਦੇ ਗਾਇਕਾਂ ਦੇ ਸ਼ੋਅ ਇਨ੍ਹਾਂ ਕਰਕੇ ਹੀ ਵਿਦੇਸ਼ਾਂ ਦੀ ਜੰਮਪਲ ਪੀੜ੍ਹਾ ਆਪਣੀ ਹੋਂਦ ਨਾਲ ਜੁੜਨ ਵਿੱਚ ਕਾਮਯਾਬ ਹੋ ਰਹੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਗੱਤਕਾ ਫੈਡਰੇਸ਼ਨ ਯੂ.ਐਸ.ਏ. ਵਲੋਂ ਦੂਜੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ  28 ਸਤੰਬਰ ਨੂੰ

ਇਹ ਮੇਲੇ ਵਿਦੇਸ਼ਾਂ ਦੀ ਧਰਤੀ 'ਤੇ ਵਿਰਸੇ ਨੂੰ ਸਾਂਭਣ ਲਈ ਜ਼ਰੂਰੀ ਹਨ। ਜਿਸ ਨਾਲ ਭਾਈਚਾਰਕ ਸਾਂਝ ਨੂੰ ਵੀ ਵਧਾਵਾ ਮਿਲਦਾ ਹੈ। ਇਸ ਮੌਕੇ ਰਾਜਨ ਓਹਰੀ, ਚਰਨਪ੍ਰਤਾਪ ਟਿੰਕੂ, ਜਸਪ੍ਰੀਤ ਸਿੰਘ ਬਰਾੜ, ਹਰਜੀਤ ਪੰਧੇਰ,ਕਮਲ ਬੈਂਸ, ਗੁਰਪਿੰਦਰ ਉੱਪਲ਼, ਬਰਾੜ ਓਰਨ ਪਾਰਕ, ਤਪਿੰਦਰ ਸਰਪੰਚ, ਅਨੂਪ ਧੀਰ ਮਨਜਿੰਦਰ ਚੌਹਾਨ, ਗੈਰੀ ਗਰੇਵਾਲ਼, ਅਵਤਾਰ ਸਿੰਘ ਬਿੱਲੂ, ਗੁਰਵੀਰ ਬਰਾੜ ਆਦਿ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News