ਕਾਮੇਡੀ ਕਿੰਗ ਬਾਲ ਮੁਕੰਦ ਸ਼ਰਮਾ ਦਾ ਇਟਲੀ ਪੁੱਜਣ ''ਤੇ ਭਰਵਾਂ ਸਵਾਗਤ
Friday, Aug 09, 2024 - 11:28 AM (IST)
ਮਿਲਾਨ/ਇਟਲੀ (ਸਾਬੀ ਚੀਨੀਆਂ)- ਪਿਛਲੇ ਤਿੰਨ ਦਿਹਾਕਿਆਂ ਤੋਂ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਨਾਲ ਰਲ ਕੇ ਪੰਜਾਬੀਆਂ ਦੇ ਢਿੱਡੀ ਪੀੜਾਂ ਪਾਉਣ ਵਾਲੇ ਕਾਮੇਡੀ ਕਿੰਗ ਦੇ ਨਾਂ ਨਾਲ ਜਾਣੇ ਜਾਂਦੇ ਕਲਾਕਾਰ ਬਾਲ ਮੁਕੰਦ ਸ਼ਰਮਾ ਮੌਜੂਦਾ ਚੇਅਰਮੈਨ ਪੰਜਾਬ ਰਾਜ ਖੁਰਾਕ ਕਮਿਸ਼ਨ ਜੀ ਦਾ ਇਟਲੀ ਦੇ ਸ਼ਹਿਰ ਬਰੇਸ਼ੀਆ ਪਹੁੰਚਣ ਤੇ ਰੀਗਲ ਰੈਸਟੋਰੈਂਟ ਦੀ ਟੀਮ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸ਼ਰਮਾ ਨੂੰ ਫੁੱਲਾਂ ਦੇ ਗੁਲਦਸਤੇ ਫੁੱਲਾਂ ਕਰਦਿਆ ਲਖਵਿੰਦਰ ਸਿੰਘ ਡੋਗਰਾਂਵਾਲ ਨੇ ਦੱਸਿਆ ਕਿ ਬਾਲ ਮੁਕੰਦ ਸ਼ਰਮਾਂ ਜੀ ਦੇ ਛਣਕਾਟੇ ਵਾਲੀਆ ਕੈਸਿਟਾਂ ਸਭ ਨੇ ਸੁਣੀਆਂ ਨੇ ਤੇ ਉਹ ਮੌਜੂਦਾ ਸਰਕਾਰ ਵਿਚ ਚੇਅਰਮੈਨ ਦੇ ਤੌਰ 'ਤੇ ਅਹਿਮ ਭੂਮਿਕਾ ਨਿਭਾ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਪੁੱਜੇ ਬਾਬਾ ਜੀਤ ਸਿੰਘ ਹੋਤੀ ਮਰਦਾਨ ਵਾਲੇ
ਇਸ ਮੌਕੇ ਬਾਲ ਮੁਕੰਦ ਸ਼ਰਮਾ ਨੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀ ਤਾਰੀਫ ਕਰਦੇ ਹੋਏ ਆਖਿਆ ਕਿ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਚਲੇ ਜਾਈਏ ਪੰਜਾਬੀ ਸਾਨੂੰ ਗਲ ਲਾਕੇ ਮੁਹੱਬਤ ਕਰਦੇ ਹਨ। ਜਿੰਨਾਂ ਮਾਣ ਸਤਿਕਾਰ ਪਹਿਲਾਂ ਮਿਲਦਾ ਸੀ ਅੱਜ ਵੀ ਉਸੇ ਤਰ੍ਹਾਂ ਪਿਆਰ ਕਰਦੇ ਹਨ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਲਖਵਿੰਦਰ ਸਿੰਘ ਡੋਗਰਾਵਾਲ , ਜਸਬੀਰ ਸਿੰਘ ਡੋਗਰਾਂਵਾਲ, ਮੋਹਨ ਸਿੰਘ ਦੁਰਗਾਪੁਰ ਜਗਮੀਤ ਸਿੰਘ ਦੁਰਗਾਪੁਰ ਅਤੇ ਸਤਿੰਦਰ ਸਿੰਘ ਗਾਜ਼ੀਪੁਰ ਮੌਜੂਦ ਸਨ। ਜਿਨਾਂ ਵੱਲੋਂ ਬਾਲ ਮੁਕੰਦ ਸ਼ਰਮਾ ਜੀ ਨੂੰ ਇਟਲੀ ਪਹੁੰਚਣ 'ਤੇ ਜੀ ਆਇਆ ਆਖਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।