ਜੈਕਾਰਿਆ ਨਾਲ ਗੂੰਜਿਆ ਲਵੀਨਿਓ ਸ਼ਹਿਰ, ਸੰਗਤਾਂ ਨੇ ਧੂਮ-ਧਾਮ ਨਾਲ ਮਨਾਈ ਮਹਾਸ਼ਿਵਰਾਤਰੀ
Thursday, Feb 27, 2025 - 04:16 PM (IST)

ਰੋਮ (ਕੈਂਥ) - ਇਹ ਮਾਨਤਾ ਹੈ ਕਿ ਜਦੋਂ ਭਗਵਾਨ ਸ਼ਿਵ ਸ਼ੰਕਰ ਸ਼ਿਵਲਿੰਗ ਦੇ ਰੂਪ ’ਚ ਸੰਗਤਾਂ ਲਈ ਪ੍ਰਗਟ ਹੋਏ ਤਾਂ ਉਸ ਦਿਨ ਨੂੰ ਸੰਗਤਾਂ ਨੇ ਮਹਾਸ਼ਿਵਰਾਤਰੀ ਦਾ ਨਾਮ ਦਿੱਤਾ ਤੇ ਇਸ ਪਵਿੱਤਰ ਦਿਹਾੜੇ ਨੂੰ ਦੁਨੀਆਂ ਭਰ ’ਚ ਰਹਿਣ ਬਸੇਰਾ ਕਰਦਾ ਸਨਾਤਨ ਸਮਾਜ ਹਰ ਸਾਲ ਬਹੁਤ ਹੀ ਉਤਸ਼ਾਹ ਤੇ ਸ਼ਾਨੋ-ਸ਼ੌਕਤ ਨਾਲ ਮਨਾਉਂਦਾ ਹੈ। ਇਸ ਵਾਰ ਵੀ ਮਹਾਸ਼ਿਵਰਾਤਰੀ ਦਿਵਸ ਸੰਗਤਾਂ ਨੇ ਦੇਸ਼-ਵਿਦੇਸ਼ ਬਹੁਤ ਜ਼ਿਆਦਾ ਸ਼ਰਧਾ ਨਾਲ ਮਨਾਇਆ। ਇਟਲੀ ’ਚ ਵੀ ਸਨਾਤਨ ਸਮਾਜ ਵੱਲੋਂ ਮਹਾਸ਼ਿਵਰਾਤਰੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ। ਸੰਨ 2011 ਤੋਂ ਇਟਲੀ ’ਚ ਰਜਿਸਟਰਡ ਸਨਾਤਨ ਧਰਮ ਨਾਲ ਸੰਬਧ ਹਰ ਦਿਨ-ਤਿਉਹਾਰ ਸੰਗਤਾਂ ਉਤਸ਼ਾਹਪੂਰਵਕ ਮਨਾਉਂਦੀਆਂ ਹਨ।
ਮਹਾਸ਼ਿਵਰਾਤਰੀ ਮੌਕੇ ਇਟਲੀ ਸਥਿਤ ਸਨਾਤਨ ਮੰਦਿਰਾਂ ਜਿਹੜਾ ਕਿ ਸੰਗਤਾਂ ਨੂੰ ਸਨਾਤਨ ਧਰਮ ਨਾਲ ਜੋੜਨ ਦਾ ਮਹਾਨ ਉਪਰਾਲਾ ਪਿਛਲੇ ਇਕ ਦਹਾਕੇ ਤੋਂ ਕਰਦਾ ਆ ਰਿਹਾ ਹੈ ਇਸ ਮੰਦਿਰ ’ਚ ਸੰਗਤਾਂ ਦਾ ਇੱਕਠ ਦੇਖਣਯੋਗ ਸੀ ਸਵੇਰੇ ਤੋਂ ਦੇਰ ਰਾਤ ਤੱਕ ਸੰਗਤਾਂ ਭੋਲੇ ਨਾਥ ਦੀ ਮਹਿਮਾਂ ਦਾ ਗੁਣਗਾਨ ਕੀਤਾ। ਲਾਸਓ ਸੂਬੇ ਦੇ ਪ੍ਰਸਿੱਧ ਸ਼੍ਰੀ ਸਨਾਤਨ ਧਰਮ ਮੰਦਰ ਵਿਖੇ ਇਲਾਕੇ ਭਰ ਦੀਆਂ ਸੰਗਤਾਂ ਨੇ ਹਾਜ਼ਰੀ ਭਰਦਿਆਂ ਬਮ-ਬਮ ਭੋਲੇ ਦੇ ਜੈਕਾਰਿਆ ਨਾਲ ਸ਼ਹਿਰ ਲਵੀਨਿਓ ਗੂੰਜਣ ਲਗਾ ਦਿੱਤਾ। ਪ੍ਰਸਿੱਧ ਭਜਨ ਮੰਡਲੀਆਂ ਨੇ ਦੇਰ ਰਾਤ ਤੱਕ ਭਗਵਾਨ ਸ਼ਿਵ ਦੀ ਮਹਿਮਾਂ ਦਾ ਗੁਣਗਾਨ ਕੀਤਾ ਜਿਨ੍ਹਾਂ ਨੂੰ ਘੰਟਿਆਂ ਬੱਧੀ ਭਗਤੀ ’ਚ ਲੀਨ ਹੋ ਸੰਗਤਾਂ ਸੁਣਿਆ। ਇਸ ਮੌਕੇ ਪੂਜਾ ਦੀ ਸਾਰੀ ਸੇਵਾ ਦੀ ਰਸਮ ਮੰਦਿਰ ਦੇ ਪੰਡਿਤ ਅਵਿਸੇਕ ਸਾਸ਼ਤਰੀ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਤੇ ਵਿਧੀਪੂਰਵਕ ਨਿਭਾਈ ਗਈ।ਮੰਦਿਰ ਕਮੇਟੀ ਵੱਲੋਂ ਸਮੂਹ ਸੇਵਾਦਾਰਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਤੇ ਆਈ ਸੰਗਤ ਲਈ ਭੋਲੇ ਨਾਥ ਦੇ ਅਨੇਕਾਂ ਪ੍ਰਕਾਰ ਦੇ ਅਤੁੱਟ ਭੰਡਾਰੇ ਵਰਤਾਏ ਗਏ।