ਹੈਜ਼ਾ ਦਾ ਪ੍ਰਕੋਪ, 200 ਤੋਂ ਵੱਧ ਲੋਕਾਂ ਦੀ ਮੌਤ
Sunday, Mar 02, 2025 - 11:34 AM (IST)

ਲੁਆਂਡਾ (ਯੂ.ਐਨ.ਆਈ.)- ਅੰਗੋਲਾ ਵਿਚ ਹੈਜ਼ਾ ਦਾ ਪ੍ਰਕੋਪ ਜਾਰੀ ਹੈ। ਦੇਸ਼ ਦੇ ਸਿਹਤ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਅੰਗੋਲਾ ਵਿੱਚ ਤਾਜ਼ਾ ਹੈਜ਼ਾ ਦੇ ਪ੍ਰਕੋਪ ਵਿੱਚ ਮਰਨ ਵਾਲਿਆਂ ਦੀ ਗਿਣਤੀ 201 ਹੋ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-Trump ਦੇ ਦਸਤਖ਼ਤ ਨਾਲ 'ਅੰਗਰੇਜ਼ੀ' ਬਣੀ ਅਮਰੀਕਾ ਦੀ ਸਰਕਾਰੀ ਭਾਸ਼ਾ
ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਜਨਵਰੀ ਦੇ ਸ਼ੁਰੂ ਤੋਂ ਹੁਣ ਤੱਕ ਕੁੱਲ 5,574 ਲੋਕ ਸੰਕਰਮਿਤ ਹੋਏ ਹਨ। ਅੰਗੋਲਾ ਦੇ 21 ਸੂਬਿਆਂ ਵਿੱਚੋਂ 13 ਵਿੱਚ ਹੈਜ਼ਾ ਦੇ ਮਾਮਲੇ ਸਾਹਮਣੇ ਆਏ ਹਨ। ਇਹ ਪ੍ਰਕੋਪ ਰਾਜਧਾਨੀ ਲੁਆਂਡਾ ਸੂਬੇ ਵਿੱਚ ਸ਼ੁਰੂ ਹੋਇਆ ਸੀ, ਜਿਸ ਵਿੱਚ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ, ਇਸ ਤੋਂ ਬਾਅਦ ਗੁਆਂਢੀ ਸੂਬੇ ਬੇਂਗੋ ਅਤੇ ਇਕੋਲੋ ਈ ਬੇਂਗੋ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।