ਚੀਨੀ ਰਾਸ਼ਟਰਪਤੀ ਨੇ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਫੌਜ ਨੂੰ ਮਦਦ ਦੇ ਦਿੱਤੇ ਹੁਕਮ

01/30/2020 12:54:30 AM

ਬੀਜਿੰਗ/ਵੁਹਾਨ (ਭਾਸ਼ਾ)- ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਕਰੋਨਾ ਵਾਇਰਸ ਦੇ ਕਹਿਰ ਨੂੰ ਰੋਕਣ ਦੀ ਮੁਸ਼ਕਲ ਜ਼ਿੰਮੇਵਾਰੀ ਫੌਜ ਨੂੰ ਦੇਣ ਦਾ ਹੁਕਮ ਦਿੱਤਾ। ਇਸ ਮਹਾਮਾਰੀ ਨਾਲ 132 ਲੋਕਾਂ ਦੀ ਮੌਤ ਹੋ ਗਈ ਅਤੇ ਇਸ ਵਾਇਰਸ ਨਾਲ ਤਕਰੀਬਨ 6000 ਇਨਫੈਕਟਿਡ ਵੀ ਹੋਏ ਹਨ ਅਤੇ ਇਹ 17 ਦੇਸ਼ਾਂ ਵਿਚ ਫੈਲ ਚੁੱਕਾ ਹੈ। ਇਸ ਵਿਚਾਲੇ ਕਈ ਸੰਸਾਰਕ ਏਅਰਲਾਈਨਾਂ ਨੇ ਚੀਨ ਦੇ ਵੱਖ-ਵੱਖ ਸ਼ਹਿਰਾਂ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਚੀਨ ਵਿਚ ਇਸ ਵਾਇਰਸ ਨਾਲ 6 ਵਿਦੇਸ਼ੀ ਵੀ ਇਨਫੈਕਟਿਡ ਹੋਏ ਹਨ। ਜਰਮਨੀ ਵਿਚ ਚਾਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਫਰਾਂਸ ਤੋਂ ਬਾਅਦ ਇਹ ਦੂਜਾ ਯੂਰਪੀ ਦੇਸ਼ ਹੋ ਗਿਆ ਹੈ। ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੇ ਮੁਖੀ ਰਾਸ਼ਟਰਪਤੀ ਸ਼ੀ ਨੇ ਫੌਜ ਨੂੰ ਆਪਣੇ ਮਕਸਦ ਨੂੰ ਨਿਡਰਤਾ ਨਾਲ ਮਨ ਵਿਚ ਰੱਖਣ ਅਤੇ ਕਰੋਨਾ ਵਾਇਰਸ ਦੇ ਖਾਤਮੇ ਵਿਰੁੱਧ ਜੰਗ ਜਿੱਤਣ ਵਿਚ ਯੋਗਦਾਨ ਦੇਣ ਦੀ ਮੁਸ਼ਕਲ ਜ਼ਿੰਮੇਵਾਰੀ ਨਿਭਾਉਣ ਨੂੰ ਕਿਹਾ ਹੈ। ਉਥੇ ਹੀ ਪੀ.ਐਲ.ਏ. ਨੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਵਿਚ ਆਪਣੇ ਹਜ਼ਾਰਾਂ ਮੈਡੀਕਲ ਮੁਲਾਜ਼ਮਾਂ ਨੂੰ ਇਸ ਵਾਇਰਸ ਨਾਲ ਇਨਫੈਕਟਿਡ ਲੋਕਾਂ ਨੂੰ ਬਚਾਉਣ ਦੇ ਕੰਮ ਵਿਚ ਲਗਾਇਆ ਹੈ, ਤਾਂ ਜੋ ਡਾਕਟਰਾਂ ਦੀ ਮਦਦ ਕੀਤੀ ਜਾ ਸਕੇ। ਇਹ ਸ਼ਹਿਰ ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।


Sunny Mehra

Content Editor

Related News