ਚੀਨੀ ਕਮਿਊਨਿਸਟ ਪਾਰਟੀ ਦੀ ਬੁਰਾਈ ਕਰਨ ਵਾਲੇ ਕਰ ਦਿੱਤੇ ਜਾਂਦੇ ਹਨ ਗਾਇਬ

01/11/2021 4:46:23 PM

ਬੀਜਿੰਗ (ਬਿਊਰੋ): ਜਦੋਂ ਤੋਂ ਜੈਕ ਮਾ ਨੇ ਚੀਨੀ ਕਮਿਊਨਿਸਟ ਪਾਰਟੀ ਅਤੇ ਚੀਨ ਦੀ ਵਿੱਤੀ ਵਿਵਸਥਾ ਵਿਚ ਖਾਮੀਆਂ ਗਿਣਵਾਈਆਂ ਅਤੇ ਉਸ ਵਿਚ ਸੁਧਾਰ ਦੇ ਢੰਗਾਂ 'ਤੇ ਜ਼ੋਰ ਦਿੱਤਾ ਉਸ ਦੇ ਕੁਝ ਦਿਨਾਂ ਬਾਅਦ ਹੀ ਉਹ ਰਹੱਸਮਈ ਢੰਗ ਨਾਲ ਗਾਇਬ ਕਰਾ ਦਿੱਤੇ ਗਏ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਸਾਲ ਅਕਤਬੂਰ ਤੋਂ ਗਾਇਬ ਚੱਲ ਰਹੇ ਹਨ। ਅਲੀਬਾਬਾ ਦੇ ਮਾਲਕ ਨੇ ਆਖਰੀ ਵਾਰ 10 ਅਕਤੂਬਰ ਨੂੰ ਆਪਣੇ ਟਵਿੱਟਰ ਅਕਾਊਂਟ ਤੋਂ ਸੰਦੇਸ਼ ਭੇਜਿਆ ਸੀ। ਉਸ ਦੇ ਬਾਅਦ ਨਾ ਤਾਂ ਉਹ ਦਿਖਾਈ ਦੇ ਰਹੇ ਹਨ ਅਤੇ ਨਾ ਹੀ ਆਪਣੇ ਟਵਿੱਟਰ ਅਕਾਊਂਟ 'ਤੇ। 

ਇੰਨਾ ਤਾਂ ਸਾਫ ਹੈ ਕਿ ਚੀਨ ਵਿਚ ਨਾ ਤਾਂ ਕੋਈ ਕਮਿਊਨਿਸਟ ਪਾਰਟੀ ਅਤੇ ਸ਼ੀ ਜਿਨਪਿੰਗ ਦੇ ਖਿਲਾਫ਼ ਬੁਰਾਈ ਕਰ ਸਕਦਾ ਹੈ ਅਤੇ ਨਾ ਹੀ ਇਹਨਾਂ ਦੇ ਖਿਲਾਫ਼ ਕੋਈ ਖ਼ਬਰਾਂ ਛਾਪ ਸਕਦਾ ਹੈ। ਕਿਉਂਕਿ ਜਿਹੜਾ ਵੀ ਅਜਿਹਾ ਕਰਦਾ ਹੈ ਉਹ ਗਾਇਬ ਹੋ ਜਾਂਦਾ ਹੈ। ਇਹ ਕਮਿਊਨਿਸਟ ਪਾਰਟੀ ਦਾ ਮਸ਼ਹੂਰ ਨੁਸਖਾ ਹੈ ਆਪਣੇ ਵਿਰੋਧੀਆਂ ਨੂੰ ਸ਼ਾਂਤ ਕਰਨ ਦਾ। ਆਪਣੇ ਅਫਰੀਕੀ ਟੈਲੇਂਟ ਸ਼ੋਅ 'ਅਫਰੀਕਾ ਦੇ ਬਿਜ਼ਨੈੱਸ ਹੀਰੋ' ਜਿਸ ਨੂੰ ਜੈਕ ਮਾ ਫਾਊਂਡੇਸ਼ਨ ਚਲਾਉਂਦਾ ਹੈ, ਵਿਚੋਂ ਰਹੱਸਮਈ ਰੂਪ ਨਾਲ ਗਾਇਬ ਹੋ ਗਏ।ਇਸ ਸ਼ੋਅ ਵਿਚ 10 ਉਭਰਦੇ ਹੋਏ ਅਫਰੀਕੀ ਉੱਦਮੀਆਂ ਨੂੰ ਡੇਢ ਕਰੋੜ ਅਮਰੀਕੀ ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ ਜਿਸ ਨਾਲ ਉਹ ਆਪਣੇ ਕਾਰੋਬਾਰੀ ਆਈਡੀਆ 'ਤੇ ਕੰਮ ਕਰ ਸਕਣ। ਇਸ ਦੇ ਨਾਲ ਹੀ ਸ਼ੋਅ ਦੇ ਜੱਜ ਦੇ ਰੂਪ ਵਿਚ ਉਹਨਾਂ ਦੀ ਜਗ੍ਹਾ ਲੂਸੀ ਫੰਗ ਆਉਣ ਲੱਗੀ। ਸਿਰਫ ਇੰਨਾ ਹੀ ਨਹੀਂ ਸਗੋਂ ਆਪਣੇ ਹੀ ਫਾਊਂਡੇਸ਼ਨ ਵਾਲੇ ਸ਼ੋਅ ਦੇ ਵੈਬ ਪੇਜ ਤੋਂ ਜੈਕ ਮਾ ਦੀਆਂ ਤਸਵੀਰਾਂ ਹਟਾ ਲਈਆਂ ਗਈਆਂ। 

ਇਸ ਵੈਬ ਪੇਜ 'ਤੇ ਇਹ ਵੀ ਦੱਸਿਆ ਗਿਆ ਕਿ ਟਾਈਮ ਸ਼ੈਡਿਊਲ ਦੇ ਕਾਰਨ ਜੈਕ ਮਾ ਇਸ ਸ਼ੋਅ ਦੇ ਫਾਈਨਲ ਵਿਚ ਹਿੱਸਾ ਨਹੀ ਲੈ ਸਕਣਗੇ। ਗਲੋਬਲ ਵਿਜ਼ਨ ਵਾਲੇ ਜੈਕ ਮਾ ਦੁਨੀਆ ਦੇ ਸਭ ਤੋਂ ਪਿਛੜੇ ਅਫਰੀਕੀ ਮਹਾਦੀਪ ਨੂੰ ਪ੍ਰਗਤੀਸ਼ੀਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਨਾਲ ਇਹ ਪੂਰਾ ਮਹਾਦੀਪ ਚੀਨ 'ਤੇ ਨਿਰਭਰ ਹੈ ਭਾਵੇਂ ਗੱਲ ਵਪਾਰ ਦੀ ਹੋਵੇ ਜਾਂ ਫਿਰ ਤਕਨੀਕ ਦੀ ਵਰਤੋਂ ਦੀ। ਉੱਥੇ ਦੂਜੇ ਪਾਸੇ ਚੀਨ ਨਹੀਂ ਚਾਹੁੰਦਾ ਕਿ ਉਹ ਅਫਰੀਕੀ ਮਹਾਦੀਪ ਨੂੰ ਗਵਾਏ ਕਿਉਂਕਿ ਸਵਾਰਥੀ ਚੀਨ ਦਾ ਲਾਲਚ ਅਫਰੀਕਾ ਦੇ ਖਣਿਜ ਪਦਾਰਥਾਂ ਦੀ ਵਰਤੋਂ ਦੇ ਨਾਲ-ਨਾਲ ਪੂਰੇ ਮਹਾਦੀਪ ਦੇ ਬਾਜ਼ਾਰ 'ਤੇ ਹੈ ਜਿਸ ਨੂੰ ਉਹ ਕਿਸੇ ਵੀ ਕੀਮਤ 'ਤੇ ਗਵਾਉਣਾ ਨਹੀਂ ਚਾਹੁੰਦਾ। 

ਇਹ ਨੌਬਤ ਕਿਉਂ ਆਈ, ਇਸ ਦੇ ਪਿੱਛੇ ਦੇ ਕਾਰਨਾਂ ਵਿਚ ਸਾਨੂੰ ਜਾਣਾ ਹੋਵੇਗਾ। ਅਸਲ ਵਿਚ ਪਿਛਲੇ ਸਾਲ 24 ਅਕਤੂਬਰ ਤੱਕ ਸਮਿਟ ਵਿਚ ਆਪਣੇ ਭਾਸ਼ਣ ਵਿਚ ਜੈਕ ਮਾ ਨੇ ਚੀਨ ਦੇ ਰਾਸ਼ਟਰੀ ਬੈਂਕਿੰਗ ਸਿਸਟਮ ਵਿਚ ਸੁਧਾਰਾਂ ਦੀ ਵਕਾਲਤ ਕੀਤੀ ਸੀ। ਜੈਕ ਮਾ ਨੇ ਬਜ਼ੁਰਗ ਲੋਕਾਂ ਦਾ ਕਲੱਬ ਖੋਲ੍ਹਿਆ ਸੀ ਜਿਸ 'ਤੇ ਸੀ.ਪੀ.ਸੀ. ਦੇ ਸੀਨੀਅਰ ਨੇਤਾ ਭੜਕ ਉਠੇ ਸਨ। ਇਸ ਦੇ ਬਾਅਦ ਅਗਲੇ ਹੀ ਮਹੀਨੇ ਏਂਟ ਗਰੁੱਪ ਦੇ 35 ਅਰਬ ਡਾਲਰ ਦੇ ਇਨੀਸ਼ੀਅਲ ਪਬਲਿਕ ਆਫਰ ਨੂੰ ਸ਼ੀ ਨੇ ਰੱਦ ਕਰ ਦਿੱਤਾ।ਭਾਵੇਂਕਿ ਜੈਕ ਮਾ ਪਹਿਲੇ ਵਿਅਕਤੀ ਨਹੀਂ ਹਨ ਜੋ ਚੀਨੀ ਕਮਿਊਨਿਸਟ ਪਾਰਟੀ ਦੇ ਗੁੱਸੇ ਦੇ ਸ਼ਿਕਾਰ ਬਣੇ ਇਸ ਤੋਂ ਪਹਿਲਾਂ ਵੀ ਕੁਝ ਲੋਕ ਕਮਿਊਨਿਸਟ ਪਾਰਟੀ ਦਾ ਸ਼ਿਕਾਰ ਬਣੇ ਹਨ। 

ਰੀਅਲ ਅਸਟੇਟ ਮੈਗਨੇਟ ਰਨ ਚਿਕਯਾਗ ਨੇ ਕੋਰੋਨਾ ਨਾਲ ਨਜਿੱਠਣ 'ਤੇ ਸ਼ੀ ਦੇ ਅਸਫਲ ਰਹਿਣ 'ਤੇ ਉਸ ਨੂੰ ਭੰਡ ਕਿਹਾ ਸੀ। ਇਸ ਮਗਰੋਂ ਉਹ ਪਿਛਲੇ ਸਾਲ ਦੇ ਸ਼ੁਰੂਆਤੀ ਸਮੇਂ ਤੋਂ ਹੀ ਲਾਪਤਾ ਹਨ। ਬਾਅਦ ਵਿਚ ਦੱਸਿਆ ਗਿਆ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਉਹਨਾਂ ਨੂੰ 18 ਸਾਲ ਦੀ ਕੈਦ ਹੋ ਗਈ ਹੈ। ਫੋਟੋਗ੍ਰਾਫਰ ਲੀ ਕਾਂਗ ਨੂੰ ਚੀਨ ਦਾ ਚਿਹਰਾ ਦੁਨੀਆ ਸਾਹਮਣੇ ਪੇਸ਼ ਕਰਨ ਮਹਿੰਗਾ ਪਿਆ। ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਫਿਲਹਾਲ ਉਹ ਜੇਲ੍ਹ ਵਿਚ ਹਨ। ਇੰਟਰਪੋਲ ਦੇ ਸਾਬਕਾ ਪ੍ਰਮੁੱਖ ਮੰਹ ਹੋਂਗਵੇਈ ਦੋ ਸਾਲ ਪਹਿਲਾਂ ਰਹੱਸਮਈ ਢੰਗ ਨਾਲ ਲਾਪਤਾ ਹੋ ਗਏ। ਉਹਨਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ 13 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਜੈਕ ਮਾ ਦੀਆਂ ਕੰਪਨੀਆਂ ਦੇ ਖਿਲਾਫ਼ ਕਈ ਕਾਰਵਾਈਆਂ ਕੀਤੀਆਂ ਗਈਆਂ। ਜਿਹਨਾਂ ਵਿਚੋਂ ਇਕ ਅਲੀਬਾਬਾ ਦੇ ਅਵਿਸ਼ਵਾਸ  ਨਾਲ ਜੁੜਿਆ ਮਾਮਲਾ ਵੀ ਸ਼ਾਮਲ ਹੈ। ਦਸੰਬਰ ਵਿਚ ਜੈਕ ਮਾ ਕੰਪਨੀ ਦੇ 10 ਅਰਬ ਡਾਲਰ ਦੀ ਕੀਮਤ ਦੇ ਸ਼ੇਅਰ ਵਾਪਸ ਖਰੀਦਣਾ ਚਾਹੁੰਦੇ ਸਨ ਜਿਸ ਨਾਲ ਬਾਜ਼ਾਕ ਵਿਚ ਉਹਨਾਂ ਦੇ ਸ਼ੇਅਰਾਂ ਵਿਚ ਨਿਵੇਸ਼ਕਾਂ ਦਾ ਵਿਸ਼ਵਾਸ ਪੈਦਾ ਹੋਵੇ ਪਰ ਉਹ ਬਾਜ਼ਾਰ ਵਿਚ ਉਤਸ਼ਾਹ ਬਣਾਉਣ ਵਿਚ ਅਸਫਲ ਰਹੇ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News