ਪਾਕਿ ਨੂੰ 6 ਅਰਬ ਡਾਲਰ ਦਾ ਕਰਜ਼ਾ ਹੁਣ ਨਹੀਂ ਦੇਵੇਗਾ ਚੀਨ
Monday, May 10, 2021 - 01:32 AM (IST)
ਇਸਲਾਮਾਬਾਦ - ਚਾਈਨਾ-ਪਾਕਿਸਤਾਨ ਇਕਨਾਮਿਕ ਕੋਰੀਡੋਰ (ਸੀ. ਪੀ. ਈ. ਸੀ.) 'ਤੇ ਕੰਮ ਕਰੀਬ-ਕਰੀਬ ਬੰਦ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਪਾਕਿਸਤਾਨੀ ਮੀਡੀਆ ਦੇ ਸੂਤਰਾਂ ਵੱਲੋਂ ਵਾਇਰਲ ਕੀਤੀ ਗਈ ਹੈ। ਹੁਣ ਇਕ ਰਿਪੋਰਟ ਵਿਚ ਸਾਫ ਹੋ ਜਾਂਦਾ ਹੈ ਕਿ ਆਖਿਰ ਇਸ ਪ੍ਰਾਜੈਕਟ 'ਤੇ ਦਿੱਕਤ ਕਿਉਂ ਆ ਰਹੀ ਹੈ ਅਤੇ ਇਹ ਕਿਉਂ ਖਾਤਮੇ ਦੀ ਕਗਾਰ 'ਤੇ ਹੈ।
ਨਿਊਜ਼ ਏਜੰਸੀ ਨੇ ਪਾਕਿਸਤਾਨੀ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਚੀਨ ਹੁਣ ਪਾਕਿਸਤਾਨ ਨੂੰ 6 ਅਰਬ ਡਾਲਰ ਦਾ ਕਰਜ਼ਾ ਦੇਣ ਨੂੰ ਤਿਆਰ ਨਹੀਂ ਹੈ। ਚੀਨ ਨੂੰ ਲੱਗਦਾ ਹੈ ਕਿ ਪਾਕਿਸਤਾਨ ਆਈ. ਐੱਮ. ਐੱਫ. ਅਤੇ ਦੂਜੇ ਮੁਲਕਾਂ ਦੇ ਕਰਜ਼ੇ ਵਿਚ ਇੰਨਾ ਡੁੱਬ ਗਿਆ ਹੈ ਕਿ ਉਹ ਇਨ੍ਹਾਂ ਦੇ ਬਿਆਜ ਦੀਆਂ ਕਿਸਤਾਂ ਲਾਉਣ ਲਈ ਵੀ ਕਰਜ਼ਾ ਲੈ ਕੇ ਚੁੱਕਾ ਰਿਹਾ ਹੈ। ਬੀਜ਼ਿੰਗ ਨੂੰ ਡਰ ਹੈ ਕਿ ਪਾਕਿਸਤਾਨ ਕਦੇ ਸੀ. ਪੀ. ਈ. ਸੀ. ਦਾ ਕਰਜ਼ਾ ਨਾ ਅਦਾ ਨਹੀਂ ਕਰ ਪਾਵੇਗਾ। ਇਹੀ ਕਾਰਣ ਹੈ ਕਿ ਉਸ ਨੇ ਕਰਜ਼ਾ ਰੋਕ ਲਿਆ ਹੈ।
ਸੀ. ਪੀ. ਈ. ਸੀ. 'ਤੇ ਉਲਝ ਗਿਆ ਚੀਨ
ਚੀਨ ਸੀ. ਪੀ. ਈ. ਸੀ. ਰਾਹੀਂ ਦੱਖਣੀ ਅਤੇ ਮੱਧ ਏਸ਼ੀਆ ਵਿਚ ਆਪਣਾ ਦਬਦਬਾਅ ਵਧਾਉਣਾ ਚਾਹੁੰਦਾ ਹੈ। ਇਸ ਰਾਹੀਂ ਉਹ ਬਾਕੀ ਮੁਲਕਾਂ ਤੱਕ ਆਪਣੇ ਮਾਲ ਦੀ ਸਪਲਾਈ ਘੱਟ ਕੀਮਤ ਵਿਚ ਪਹੁੰਚਾਉਣਾ ਚਾਹੁੰਦਾ ਹੈ। ਪਾਕਿਸਤਾਨੀ ਸਰਕਾਰ ਇਸ ਨੂੰ ਤਕਦੀਰ ਬਦਲਣ ਵਾਲਾ ਪ੍ਰਾਜੈਕਟ ਦੱਸਦੀ ਰਹੀ ਹੈ। ਹੁਣ ਇਸ ਪ੍ਰਾਜਾਕੈਟ ਦੇ ਦਮ ਤੋੜਣਾ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ ਫੌਜ ਦੇ ਦਬਾਅ ਵਿਚ ਪਾਕਿਸਤਾਨੀ ਮੀਡੀਆ ਬਹੁਤ ਦਬੇ ਸੁਰਾਂ ਵਿਚ ਸੱਚਾਈ ਦੱਸਦਾ ਹੈ।