ਚੀਨ ਨੇ ਬ੍ਰਾਜ਼ੀਲ ਨਾਲ ਬਣਾਈ ਯੂਕ੍ਰੇਨ ਸ਼ਾਂਤੀ ਯੋਜਨਾ ਲਈ ਹੋਰ ਦੇਸ਼ਾਂ ਤੋਂ ਮੰਗੀ ਹਮਾਇਤ

Tuesday, Aug 27, 2024 - 05:20 PM (IST)

ਬੈਂਕਾਕ  (ਏਪੀ) – ਚੀਨ ਨੇ ਯੂਕ੍ਰੇਨ  ਲਈ ਆਪਣੀ ਸ਼ਾਂਤੀ ਯੋਜਨਾ ਦੇ ਹੱਕ ’ਚ ਸਹਿਯੋਗ ਇਕੱਠਾ ਕਰਨ ਦੇ ਮਕਸਦ ਨਾਲ ਇੰਡੋਨੇਸ਼ੀਆ, ਬ੍ਰਾਜੀਲ ਅਤੇ ਦੱਖਣੀ ਅਫਰੀਕਾ ਨਾਲ ਕੂਟਨੀਤੀਕ ਗੱਲਬਾਤ ਕਰਨ ਦੇ ਬਾਅਦ ਮੰਗਲਵਾਰ ਨੂੰ ਹੋਰ ਦੇਸ਼ਾਂ ਨੂੰ ਇਸ ਯੋਜਨਾ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਡਿਪਲੋਮੈਟ ਲੀ ਹੂਈ ਨੇ ‘ਗਲੋਬਲ ਸਾਊਥ' ਦੇ ਉਪਰੋਕਤ ਤਿੰਨ ਦੇਸ਼ਾਂ ਦੇ ਪ੍ਰਤੀਨਿਧੀਆਂ ਅਤੇ ਵਿਸ਼ਵ ਸ਼ਾਂਤੀ ਨੂੰ ਹੁਲਾਰਾ  ਦੇਣ ਵਾਲੀਆਂ ਉਨ੍ਹਾਂ ਮਹੱਤਵਪੂਰਨ ਤਾਕਤਾਂ ਨਾਲ ਮੁਲਾਕਾਤ ਕੀਤੀ ਜੋ ਚੀਨ ਦੇ ਸਮਾਨ ਰੁਖ ਰੱਖਦੀਆਂ ਹਨ। ਯੂਰੇਸ਼ੀਆ ਖੇਤਰ ਲਈ ਚੀਨ ਦੇ ਖਾਸ ਦੂਤ ਲੀ ਨੇ ਕਿਹਾ  ਕਿ ਉਹ ਰੂਸ ਅਤੇ ਯੂਕ੍ਰੇਨ ਦੋਵਾਂ ਨਾਲ ਗੱਲਬਾਤ  ਜਾਰੀ ਰੱਖਦਿਆਂ ਅਤੇ ਗੱਲਬਾਤ ਅਤੇ ਵਿਚੌਲਗੀ ਰਾਹੀਂ ਸੰਕਟ ਦਾ ਸਿਆਸੀ ਹੱਲ ਕਰਨ ਲਈ ਪ੍ਰਤੀਬੱਧ ਹਨ।

ਚੀਨ ਅਤੇ ਬ੍ਰਾਜੀਲ ਨੇ ਇਸ ਸਾਲ ਦੀ ਸ਼ੁਰੂਆਤ ’ਚ ਇਕ ਸਾਂਝੀ ਸ਼ਾਂਤੀ ਯੋਜਨਾ ਦਾ ਮਤਾ ਪੇਸ਼ ਕੀਤਾ ਸੀ ਜੋ ਯੂਕ੍ਰੇਨ ਅਤੇ ਰੂਸ ਦੋਵਾਂ  ਨਾਲ ਸ਼ਾਂਤੀ ਬੈਠਕਾਂ ਦੀ ਅਪੀਲ ਕਰਦਾ ਹੈ। ਚੀਨ ਅਤੇ ਰੂਸ ਜੂਨ ’ਚ ਸਵਿੱਟਜ਼ਰਲੈਂਡ ’ਚ ਹੋਏ ਸ਼ਾਂਤੀ ਸੰਮੇਲਨ ’ਚ ਗੈਰ-ਹਾਜ਼ਰ ਰਹੇ ਸਨ। ਰੂਸ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ ਜਦੋਂ ਕਿ ਚੀਨ ਨੇ ਸ਼ਾਮਲ ਨਾ ਹੋਣ ਦਾ ਬਦਲ  ਚੁਣਿਆ ਸੀ। ਸ਼ੁਰੂ ’ਚ, ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜੇਲੇਂਸਕੀ ਨੇ ਕਿਹਾ ਸੀ ਕਿ ਚੀਨ ਨੇ ਹੋਰ ਦੇਸ਼ਾਂ 'ਤੇ ਸ਼ਾਂਤੀ ਸੰਮੇਲਨ ’ਚ ਹਿੱਸਾ ਨਾ  ਲੈਣ ਦਾ ਦਬਾਅ ਬਣਾਇਆ ਹੈ ਪਰ ਬਾਅਦ ’ਚ, ਯੂਕ੍ਰੇਨ ਨੇ ਰੂਸ ਨਾਲ ਚੀਨ ਦੇ ਨੇੜੇ ਰਿਸ਼ਤੇ ਨੂੰ ਧਿਆਨ ’ਚ ਰੱਖਦਿਆਂ, ਸ਼ਾਂਤੀ ਪ੍ਰਕਿਰਿਆ ’ਚ ਬੀਜਿੰਗ ਦੀ ਭੂਮਿਕਾ ਨੂੰ ਮਹੱਤਵ ਦਿੱਤਾ ਹੈ।

 


Sunaina

Content Editor

Related News