ਕੋਰੋਨਾ ਖਿਲਾਫ ਲੜਾਈ ''ਚ ਉੱਤਰ ਕੋਰੀਆ ਦੀ ਮਦਦ ਲਈ ਚੀਨ ਤਿਆਰ, ਲਿਖਿਆ ਪੱਤਰ
Saturday, May 09, 2020 - 02:53 PM (IST)

ਬੀਜਿੰਗ- ਚੀਨ ਕੋਰੋਨਾ ਵਾਇਰਸ ਖਿਲਾਫ ਲੜਾਈ ਵਿਚ ਉੱਤਰ ਕੋਰੀਆ ਦੀ ਮਦਦ ਲਈ ਤਿਆਰ ਹੈ। ਚੀਨੀ ਮੀਡੀਆ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਇਕ ਪੱਤਰ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ ਹੈ।
ਚੀਨੀ ਮੀਡੀਆ ਮੁਤਾਬਕ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਉੱਤਰ ਕੋਰੀਆ ਦੇ ਨੇਤਾ ਤੇ ਤਾਨਾਸ਼ਾਹ ਕਿਮ ਜੋਂਗ ਨੂੰ ਇਕ ਪੱਤਰ ਲਿਖ ਕੇ ਕੋਰੋਨਾ ਵਾਇਰਸ ਦੇ ਖਿਲਾਫ ਲੜਾਈ ਵਿਚ ਉਹਨਾਂ ਦਾ ਹਰ ਮੁਮਕਿਨ ਮਦਦ ਦੀ ਗੱਲ ਕਹੀ ਹੈ। ਚੀਨੀ ਮੀਡੀਆ ਮੁਤਾਬਕ ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਉੱਤਰ ਕੋਰੀਆ ਦੇ ਹਾਲਾਤ ਤੇ ਉਥੋਂ ਦੇ ਲੋਕਾਂ ਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਤ ਹਨ। ਉਹਨਾਂ ਨੇ ਨਾਲ ਹੀ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਖੁਸ਼ ਹਨ ਕਿ ਕੋਰੋਨਾ ਵਾਇਰਸ ਬੀਮਾਰੀ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਵਿਚ ਹੁਣ ਤੱਕ ਉਹਨਾਂ ਨੂੰ ਸਾਕਾਰਾਤਮਕ ਨਤੀਜੇ ਮਿਲੇ ਹਨ।