ਪ੍ਰਮਾਣੂ ਹਥਿਆਰਾਂ ਦੀ ਗਿਣਤੀ ਘੱਟ ਕਰਨ ਨੂੰ ਤਿਆਰ ਹੋਇਆ ਚੀਨ

Friday, Nov 08, 2019 - 06:05 PM (IST)

ਪ੍ਰਮਾਣੂ ਹਥਿਆਰਾਂ ਦੀ ਗਿਣਤੀ ਘੱਟ ਕਰਨ ਨੂੰ ਤਿਆਰ ਹੋਇਆ ਚੀਨ

ਮਾਸਕੋ— ਚੀਨ ਨੇ ਕਿਹਾ ਹੈ ਕਿ ਉਹ ਹਥਿਆਰਾਂ 'ਤੇ ਕੰਟਰੋਲ ਨੂੰ ਲੈ ਕੇ ਅਮਰੀਕਾ-ਰੂਸ ਦੇ ਵਿਚਾਲੇ ਜਾਰੀ ਗੱਲਬਾਤ 'ਚ ਸ਼ਾਮਲ ਨਹੀਂ ਹੋਵੇਗਾ ਪਰ ਆਪਣੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਘੱਟ ਕਰਨ ਨੂੰ ਤਿਆਰ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਹਥਿਆਰ ਕੰਟਰੋਲ ਤੇ ਹਥਿਆਰਬੰਦੀ ਵਿਭਾਗ ਦੇ ਡਾਇਰੈਕਟਰ ਜਨਰਲ ਫੂ ਕੋਂਗ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਸ਼੍ਰੀ ਫੂ ਨੇ ਮਾਸਕੋ 'ਚ ਸੰਮੇਲਨ ਦੌਰਾਨ ਕਿਹਾ ਕਿ ਅਸੀਂ ਦੋਵਾਂ ਪ੍ਰਮਾਣੂ ਮਹਾ ਸ਼ਕਤੀਆਂ ਨਾਲ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਨੂੰ ਘੱਟ ਕਰਨ ਦੀ ਅਪੀਲ ਕਰਦੇ ਹਾਂ ਤਾਂਕਿ ਹੋਰ ਪ੍ਰਮਾਣੂ ਹਥਿਆਰ ਸੰਪਨ ਦੇਸ਼ ਹਥਿਆਰਾਂ ਦੀ ਗਿਣਤੀ ਘੱਟ ਕਰਨ ਨੂੰ ਲੈ ਕੇ ਗੱਲਬਾਤ 'ਚ ਸ਼ਾਮਲ ਹੋ ਸਕਣ। ਉਨ੍ਹਾਂ ਨੇ ਕਿਹਾ ਕਿ ਚੀਨ ਕਿਸੇ ਵੀ ਤਰ੍ਹਾਂ ਦੀ ਗੱਲਬਾਤ 'ਚ ਸ਼ਾਮਲ ਨਹੀਂ ਹੈ ਪਰ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਘੱਟ ਕਰਨ ਨੂੰ ਲੈ ਕੇ ਤਿਆਰ ਹੈ। ਸ਼੍ਰੀ ਫੂ ਨੇ ਕਿਹਾ ਕਿ ਅਮਰੀਕਾ ਨੂੰ ਆਪਣੀ ਗਲੋਬਲ ਮਿਜ਼ਾਇਲ ਰੱਖਿਆ ਪ੍ਰਣਾਲੀ ਵਿਕਸਿਤ ਕਰਨ ਤੇ ਉਸ ਨੂੰ ਤਾਇਨਾਤ ਕਰਨ ਤੋਂ ਬਚਣਾ ਚਾਹੀਦਾ ਹੈ। ਅਮਰੀਕਾ ਤੇ ਰੂਸ ਦੇ ਵਿਚਾਲੇ ਨਵੇਂ ਸਿਰੇ ਤੋਂ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ।


author

Baljit Singh

Content Editor

Related News